ਅਫਸਾਨਾ ਖ਼ਾਨ   ਨੇ ਕਿਹਾ ਹੁਣ ਪੰਜਾਬੀ ਅੰਦਾਜ਼ ‘ਚ ਬੁਲਾਏਗੀ ਗੁੱਡ ਮੌਰਨਿੰਗ, ਵੀਡੀਓ ਕੀਤਾ ਸਾਂਝਾ

written by Shaminder | October 18, 2021

ਅਫਸਾਨਾ ਖ਼ਾਨ  (Afsana Khan )ਏਨੀਂ ਦਿਨੀਂ ਬਿੱਗ ਬੌਸ (Bigg Boss)  ‘ਚ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੱਸ ਰਹੀ ਹੈ ਕਿ ਉਸ ਦੇ ਵੱਡੇ ਭਰਾ ਨੇ ਉਸ ਨੂੰ ਕਿਹਾ ਹੈ ਕਿ ‘ਦੱਬਣਾ ਨਹੀਂ ਹੈ ਆਪਾਂ ਤਾਂ ਮੇਰੀ ਹੁਣ ਗੁੱਡ ਮੌਰਨਿੰਗ ਇਸੇ ਤਰ੍ਹਾਂ ਹੋਵੇਗੀ’। ਇਹ ਵੀਡੀਓ ਅਫਸਾਨਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

image From Instagram

ਹੋਰ ਪੜ੍ਹੋ : ਪੰਜਾਬੀ ਗਾਇਕਾ ਐਲੀ ਮਾਂਗਟ ਦੇ ਪਿਤਾ ਦਾ ਹੋਇਆ ਦਿਹਾਂਤ

ਅਫਸਾਨਾ ਖ਼ਾਨ ਆਪਣੇ ਗੀਤਾਂ ਦੇ ਰਾਹੀਂ ਬਿੱਗ ਬੌਸ ‘ਚ ਸ਼ਾਮਿਲ ਪ੍ਰਤੀਭਾਗੀਆਂ ਦਾ ਖੂਬ ਮਨੋਰੰਜਨ ਵੀ ਕਰ ਰਹੀ ਹੈ । ਅਫਸਾਨਾ ਖ਼ਾਨ ਇੱਕ ਵਾਰ ਤਾਂ ਬਿਮਾਰ ਹੋਣ ਕਾਰਨ ਬਿੱਗ ਬੌਸ ‘ਚੋਂ ਵਾਪਸ ਆ ਗਈ ਸੀ ।

Image Source: Instagram

ਪਰ ਉਹ ਏਨਾਂ ਵਧੀਆ ਮੌਕਾ ਗੁਆਉਣਾ ਨਹੀਂ ਸੀ ਚਾਹੁੰਦੀ ਅਤੇ ਦਵਾਈ ਲੈਣ ਤੋਂ ਬਾਅਦ ਉਹ ਮੁੜ ਤੋਂ ਬਿੱਗ ਬੌਸ ‘ਚ ਜਾਣ ਦੇ ਲਈ ਤਿਆਰ ਹੋ ਗਈ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉੇਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਧੱਕਾ ਗੀਤ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ‘ਤਿੱਤਲੀਆਂ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

You may also like