ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | September 14, 2021

ਗਾਇਕਾ ਅਫਸਾਨਾ ਖ਼ਾਨ  (Afsana Khan ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਖਾਸ ਕਰਕੇ ਆਪਣੇ ਮੰਗੇਤਰ ਦੇ ਨਾਲ ।ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਮੰਗੇਤਰ ਸਾਜ਼ ਦੇ ਨਾਲ ਨਜ਼ਰ ਆ ਰਹੀ ਹੈ ।

Afsana Khan -min Image From Instagram

ਹੋਰ ਪੜ੍ਹੋ : 14 ਸਾਲ ਦੀ ਕੁੜੀ ਨਾਲ ਪਿਆਰ ਕਰ ਬੈਠੇ ਸਨ ਅਮਜਦ ਖ਼ਾਨ, ਇਸ ਤਰ੍ਹਾਂ ਸਿਰੇ ਚੜੀ ਲਵ ਸਟੋਰੀ

ਇਸ ਵੀਡੀਓ ਦੇ ਬੈਕਗਰਾਊਂਡ ‘ਚ ਬੀ ਪਰਾਕ ਦਾ ਗੀਤ ਚੱਲ ਰਿਹਾ ਹੈ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਇਹ ਵੀ ਲਿਖਿਆ ਕਿ ਇਹ ਉਸ ਦਾ ਮਨ ਪਸੰਦ ਟ੍ਰੈਕ ਹੈ ।

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ ।ਇਸ ਤੋਂ ਇਲਾਵਾ ਜਲਦ ਹੀ ਬਾਲੀਵੁੱਡ ‘ਚ ਉਸ ਦੇ ਗਾਣੇ ਵੱਜਦੇ ਸੁਣਾਈ ਦੇਣਗੇ । ਪਿਛਲੇ ਦਿਨੀਂ ਅਫਸਾਨਾ ਖ਼ਾਨ ਮੁੰਬਈ ‘ਚ ਇਸੇ ਪ੍ਰੋਜੈਕਟ ਦੇ ਸਿਲਸਿਲੇ ‘ਚ ਗਈ ਸੀ ।

ਅਫਸਾਨਾ ਖ਼ਾਨ ਦਾ ਨਾਂਅ ਅੱਜ ਚੋਟੀ ਦੇ ਗਾਇਕਾਂ ‘ਚ ਗਿਣਿਆਂ ਜਾਂਦਾ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਸ ਨੂੰ ਕਰੜੀ ਮਿਹਨਤ ਕਰਨੀ ਪਈ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਹੀ ਅੱਜ ਉਹ ਏਨਾਂ ਵੱਡਾ ਮੁਕਾਮ ਹਾਸਲ ਕਰ ਸਕੀ ਹੈ । ਅਫਸਾਨਾ ਖ਼ਾਨ ਅੱਜ ਕੱਲ੍ਹ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ‘ਚ ਬਤੌਰ ਜੱਜ ਨਜ਼ਰ ਆ ਰਹੀ ਹੈ ।

 

0 Comments
0

You may also like