ਗਿੱਲ ਫੈਮਿਲੀ ‘ਚ ਵੱਜੇ ਬੈਂਡ ਬਾਜੇ, ਜੱਸੀ ਗਿੱਲ ਦੇ ਇਸ ਭਰਾ ਦਾ ਹੋਇਆ ਵਿਆਹ, ਦੇਖੋ ਵੀਡੀਓ

written by Lajwinder kaur | January 07, 2020

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਘਰ ਬੀਤੀ ਦਿਨੀਂ ਵਿਆਹ ਦੇ ਬੈਂਡ ਬਾਜਿਆਂ ਦੇ ਨਾਲ ਗੂੰਜ ਉਠਿਆ। ਜੀ ਹਾਂ ਜੱਸੀ ਗਿੱਲ ਦੇ ਕਜ਼ਨ ਭਰਾ ਤਨਵੀਰ ਗਿੱਲ ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਦੇ ਵਿਆਹ ‘ਚ ਗਾਇਕੀ ਦੇ ਨਾਲ ਰੰਗ ਬੰਨੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ।

 
View this post on Instagram
 

Last night ghaint reha mrg show gill family @jassie.gill czn bro mrg bhut enjoy kita sub me thnks ji ??❤️❤️??

A post shared by Afsana Khan (@itsafsanakhan) on

ਹੋਰ ਵੇਖੋ:ਬਚਪਨ 'ਚ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਸੀ ਸ਼ਹਿਨਾਜ਼ ਗਿੱਲ ਜੀ ਹਾਂ ਅਫਸਾਨਾ ਖ਼ਾਨ ਨੇ ਵਿਆਹ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕੱਲ੍ਹ ਰਾਤ ਘੈਂਟ ਰਿਹਾ ਮੈਰਿਜ ਸ਼ੋਅ ਗਿੱਲ ਫੈਮਿਲੀ ‘ਚ..ਜੱਸੀ ਗਿੱਲ ਦੇ ਕਜ਼ਿਨ ਭਰਾ ਦੀ ਮੈਰਿਜ ‘ਚ ਬਹੁਤ ਮਜ਼ਾ ਕੀਤਾ ਤੇ ਸਾਰਿਆਂ ਦਾ ਧੰਨਵਾਦ..’ ਹੋਰ ਵੇਖੋ:ਕਾਰਤਿਕ ਆਰੀਅਨ ਨਜ਼ਰ ਆਉਣਗੇ ਇਸ ਪੰਜਾਬੀ ਗਾਇਕ ਦੇ ਕਿਰਦਾਰ ‘ਚ , ਜਿਨ੍ਹਾਂ ਦੀ ਮੌਤ ਬਣੀ ਹੋਈ ਹੈ ਮਰਡਰ ਮਿਸਟਰੀ ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ 24 ਜਨਵਰੀ ਪੰਗਾ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਕੰਗਨਾ ਰਣੌਤ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਧਰ ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਕੰਮ ਦੀ ਤਾਂ ਉਨ੍ਹਾਂ ਦਾ ਧੱਕਾ ਗੀਤ ਖੂਬ ਵਾਹ ਵਾਹੀ ਵਟੋਰ ਰਿਹਾ ਹੈ। ਇਸ ਡਿਊਟ ਸੌਂਗ ਨੂੰ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ਬਹੁਤ ਜਲਦ ਸਿੰਗਾ, ਕੈਂਬੀ ਰਾਜਪੁਰੀਆ, ਹੈਪੀ ਰਾਏਕੋਟੀ ਹੋਰਾਂ ਦੇ ਨਾਲ ਡਿਊਟ ਸੌਂਗ ਲੈ ਕੇ ਆ ਰਹੇ ਹਨ।

0 Comments
0

You may also like