ਸਲੀਮ ਮਰਚੈਂਟ ਨੇ ਅਫਸਾਨਾ ਖ਼ਾਨ ਨੂੰ ਬਣਾਇਆ ਛੋਟੀ ਭੈਣ, ਭਾਵੁਕ ਪੋਸਟ ਪਾ ਕੇ ਗਾਇਕਾ ਨੇ ਕੀਤਾ ਧੰਨਵਾਦ

written by Lajwinder kaur | July 16, 2021

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਜੋ ਕਿ ਏਨੀਂ ਦਿਨੀ ਮਾਇਆ ਨਗਰੀ ਮੁੰਬਈ ਪਹੁੰਚੀ ਹੋਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਵੀਡੀਓਜ਼ ਪੋਸਟ ਕੀਤੀਆਂ ਨੇ। ਜਿਸ ਚ ਉਹ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਤੇ ਆਪਣੇ ਮੰਗੇਤਰ ਸਾਜ਼ ਦੇ ਨਾਲ ਨਜ਼ਰ ਆ ਰਹੇ ਨੇ।

Afsana khan-VOP Image Source: Instagram

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਮੁੜ ਤੋਂ ਆਪਣੇ ਸੁਪਰ ਹਿੱਟ ਗੀਤ ‘ਚੁਰਾ ਕੇ ਦਿਲ ਮੇਰਾ’ ‘ਤੇ ਥਿਰਕਦੀ ਆਈ ਨਜ਼ਰ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਸੋਨੂੰ ਕੱਕੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Qadar Na Jaani’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

inside image of afsana khan and salim merchent Image Source: Instagram

ਅਫਸਾਨਾ ਖ਼ਾਨ ਨੇ ਲੰਬੀ ਚੌੜੀ ਪੋਸਟ ਪਾ ਕੇ ਦੱਸਿਆ ਹੈ ਕਿ ਸਲੀਮ ਮਰਚੈਂਟ ਨੇ ਉਨ੍ਹਾਂ ਨੂੰ ਛੋਟੀ ਭੈਣ ਬਣਾ ਲਿਆ ਹੈ। ਉਨ੍ਹਾਂ ਨੇ ਵੀਡੀਓਜ਼ ਪੋਸਟ ਕਰਦੇ ਹੋਏ ਲਿਖਿਆ ਹੈ-‘ਅੱਜ ਬਹੁਤ ਖੁਸ਼ ਹਾਂ ਅਤੇ ਬਹੁਤ ਭਾਗਾਂ ਵਾਲੀ ਮੰਨਦੀ ਹਾਂ..ਕਿ ਅੱਜ ਮੈਨੂੰ ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਸੁਪਰਹਿੱਟ ਕੰਮ ਦਿੱਤਾ ...ਅਤੇ ਉਸ ਇਨਸਾਨ ਵਿੱਚ ਬਿਲਕੁਲ ਹੰਕਾਰ ਨਹੀਂ ਮਾਣ ਨਹੀਂ...ਜਿਨ੍ਹਾਂ ਨੇ ਇੰਡੀਅਨ ਆਇਡਲ ਨੂੰ 10 ਸਾਲ ਜੱਜ ਕੀਤਾ ਇੰਡੀਆ ਦੀਆਂ ਵੱਖਰੀਆਂ ਆਵਾਜ਼ਾਂ ਨੂੰ ਸੁਣਿਆ..’

afsana khan new picturews Image Source: Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਉਨ੍ਹਾਂ ਨੇ ਮੇਰਾ ਤਿੱਤਲੀਆਂ 🦋🦋 ਗਾਣਾ ਸੁਣ ਕੇ ਮੈਨੂੰ ਮੌਕਾ ਦਿੱਤਾ ਅਤੇ ਮੈਂ ਹੈਰਾਨ ਸੀ ਕਿ ਏਨਾ ਨੀਵਾਂ ਇਨਸਾਨ ਕਿਵੇਂ ਕੋਈ ਹੋ ਸਕਦਾ ਹੈ ਤੇ ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਸੁਪਰਹਿੱਟ ਗਾਣੇ ਦਿੱਤੇ....ਤੇ ਉਨ੍ਹਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਮੇਰੀ ਅਵਾਜ਼ ਨੂੰ ਆਪਣੇ  ਗਾਣੇ ਗਾਉਂਣ ਲਈ ਚੁਣਿਆ...ਅੱਜ ਮੈਂ ਬਹੁਤ ਖੁਸ਼ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੀ ਛੋਟੀ ਭੈਣ ਬਣਾ ਲਿਆ ਤੇ ਧੰਨਵਾਦ ਮੇਰੇ ਵੱਡੇ ਵੀਰੇ ਰੱਬ ਤੁਹਾਨੂੰ ਚੜਦੀ ਕਲਾ ‘ਚ ਰੱਖੇ..’ । ਪ੍ਰਸ਼ੰਸਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਸਮੇਂ ‘ਚ ਇਹ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ।

 

 

View this post on Instagram

 

A post shared by Afsana Khan 🌟🎤 (@itsafsanakhan)

0 Comments
0

You may also like