ਅਫਸਾਨਾ ਖ਼ਾਨ ਨੇ ਆਪਣੇ ਭਰਾ ਦੇ ਵਿਆਹ 'ਚ ਪਾਇਆ ਖੂਬ ਭੰਗੜਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ, ਦੇਖੋ ਵੀਡੀਓ

written by Lajwinder kaur | March 13, 2020

ਪੰਜਾਬੀ ਮਿਊਜ਼ਿਕ ਜਗਤ ਦੀ ਚਰਚਿਤ ਗਾਇਕਾ ਅਫਸਾਨਾ ਖ਼ਾਨ ਜੋ ਕਿ ਸ਼ੋਸਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪਿੰਡ ਬਾਦਲ ਪਹੁੰਚੇ ਹੋਏ ਨੇ । ਜਿੱਥੇ ਉਹ ਆਪਣੇ ਕਜ਼ਨ ਭਰਾ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਆਏ ਹੋਏ ਨੇ । ਆਪਣੇ ਕਜ਼ਨ ਭਰਾ ਦੇ ਵਿਆਹ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ।

 
View this post on Instagram
 

Enjoy only enjoy ? Wedding cousin brother di so enjoying with family after a long time...gbu love u all ❤️ @khudaabaksh

A post shared by Afsana Khan (@itsafsanakhan) on

 ਹੋਰ ਵੇਖੋ:ਜਾਣੋ ਕਿਉਂ ਖ਼ਾਸ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ ਵੀਡੀਓ ‘ਚ ਉਹ ਆਪਣੇ ਭਰਾ ਖੁਦਾ ਬਖ਼ਸ ਦੇ ਨਾਲ ਮਿਲਕੇ ਬੈਂਡ ਵਾਜੇ ਉੱਤੇ ਖੂਬ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਹ ਆਪਣੇ ਪਰਿਵਾਰ ਦੇ ਨਾਲ ਪਿੰਡ ਦੀਆਂ ਗਲੀਆਂ ‘ਚ ਨੱਚਣ ਦਾ ਪੂਰਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਫੈਨਜ਼ ਨੂੰ ਅਫਸਾਨਾ ਖ਼ਾਨ ਦਾ ਇਹ ਦੇਸੀ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਜਿਵੇਂ ਧੱਕਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਡਰੀਮ ਬ੍ਰੇਕਰ, ਦਿਲਾ ਹਿੰਮਤ ਕਰ,ਕਾਰਾਂ ਦੇ ਹੌਰਨ, ਛੱਲਾ ਵਰਗੇ ਕਈ ਗੀਤ ਸ਼ਾਮਿਲ ਨੇ ।

0 Comments
0

You may also like