ਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ, ਸਿੱਧੂ ਮੂਸੇਵਾਲਾ, ਮਾਸਟਰ ਸਲੀਮ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਲਗਾਈਆਂ ਰੌਣਕਾਂ

written by Rupinder Kaler | February 06, 2021

ਅਫਸਾਨਾ ਖ਼ਾਨ ਦੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋੲਆ ਹੈ । ਜਿਸ ਦੀਆਂ ਤਸਵੀਰਾਂ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਆਪਣੇ ਸਾਥੀ ਕਲਾਕਾਰਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਹਰ ਇੱਕ ਦਾ ਧੰਨਵਾਦ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੀ ਭੈਣ ਦਾ ਵਿਆਹ ਹੋ ਗਿਆ’ । ਹੋਰ ਪੜ੍ਹੋ : ਰਿਹਾਨਾ ਵਿਵਾਦ ‘ਤੇ ਅਦਾਕਾਰ ਰਣਦੀਪ ਹੁੱਡਾ ਨੇ ਕੰਗਨਾ ਰਣੌਤ ਦਾ ਵੀਡੀਓ ਕੀਤਾ ਸਾਂਝਾ ਕਿਸਾਨਾਂ ਦੇ ਅੰਦੋਲਨ ‘ਚ ਪਹੁੰਚੇ ਅੰਮ੍ਰਿਤ ਮਾਨ, ਕਿਹਾ ਜੋਸ਼ ‘ਚ ਹੋਸ਼ ਨਾਂ ਗੁਆਉਣ ਨੌਜਵਾਨ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਸਵੀਰਾਂ ਤੋਂ ਸਾਫ ਹੁੰਦਾ ਹੈ ਕਿ ਅਫਸਾਨਾ ਦੀ ਭੈਣ ਦੇ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜਰੀ ਲਗਵਾਈ ਸੀ । ਮਾਸਟਰ ਸਲੀਮ, ਸਿੱਧੂ ਮੂਸੇਵਾਲਾ, ਗੀਤਕਾਰ ਜਾਨੀ ਨੇ ਅਫਸਾਨਾ ਦੀ ਭੈਣ ਦੇ ਵਿਆਹ ਤੇ ਪਹੁੰਚ ਕੇ ਖੂਬ ਰੌਣਕਾਂ ਲਗਾਈਆਂ ਸਨ । ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੀ ਭੈਣ ਦੇ ਵਿਆਹ ਵਿੱਚ ਕਿੰਨੀ ਖੁਸ਼ ਹੈ । ਇਹਨਾਂ ਤਸਵੀਰਾਂ ਤੇ ਅਫਸਾਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਵੀ ਕੀਤੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

 
View this post on Instagram
 

A post shared by Afsana Khan ?? (@itsafsanakhan)

 
View this post on Instagram
 

A post shared by Afsana Khan ?? (@itsafsanakhan)

0 Comments
0

You may also like