ਗਾਇਕ ਵੀ ਨਾਨਕੇ ਪਰਿਵਾਰ ਜਾ ਕੇ ਕਰਦੇ ਨੇ ਖੂਬ ਸ਼ਰਾਰਤਾਂ, ਨਾਨਕੇ ਪਿੰਡ ਭਾਗੀ ਵਾਂਦਰ ਪਹੁੰਚੀ ਅਫਸਾਨਾ ਖ਼ਾਨ, ਦੇਖੋ ਕਿਵੇਂ ਕੀਤੀ ਗਾਇਕਾ ਨੇ ਮਸਤੀ

written by Lajwinder kaur | January 31, 2020

ਜਦੋਂ ਗੱਲ ਆਉਂਦੀ ਹੈ ਪੰਜਾਬ ਦੀ ਤਾਂ, ਇੱਥੇ ਦੀ ਧਰਤੀ ਦੀ ਗੱਲ ਹੀ ਹੋਰ ਹੈ। ਪੰਜਾਬ ‘ਚ ਹਰ ਰਿਸ਼ਤੇ ਨੂੰ ਬੜੀ ਤਰਜ਼ੀ ਦਿੱਤੀ ਜਾਂਦੀ ਹੈ। ਹਰ ਪੰਜਾਬੀ ਆਪਣੇ ਮਾਤਾ-ਪਿਤਾ ਦੇ ਵੱਲੋਂ ਦਿੱਤੇ ਰਿਸ਼ਤੇ ਦੀਆਂ ਤੰਦਾਂ ਦੇ ਨਾਲ ਜੁੜੇ ਹੋਏ ਹਨ। ਅਜਿਹਾ ਹੀ ਖਾਸ ਰਿਸ਼ਤਾ ਹੈ ਨਾਨਕਾ ਪਰਿਵਾਰ, ਜੋ ਕਿ ਮਾਂ ਦੇ ਪੇਕੇ ਪਰਿਵਾਰ ਵਾਲੇ ਰਿਸ਼ਤੇਦਾਰ ਹੁੰਦੇ ਹਨ। ਜਿੱਥੇ ਬੱਚੇ ਨਾਨਕੇ ਜਾ ਕੇ ਖੂਬ ਸ਼ਰਾਰਤਾਂ ਤੇ ਮਸਤੀਆਂ ਕਰਦੇ ਹਨ। ਨਾਨਕੇ ਵਾਲੇ ਵੀ ਪੂਰੇ ਚਾਅ ਲਾਡ ਲੜਾਉਂਦੇ ਹਨ। ਆਮ ਬੱਚਿਆਂ ਵਾਗ ਹੀ ਗਾਇਕ ਵੀ ਆਪਣੇ ਨਾਨਕੇ ਜਾ ਕੇ ਖੂਬ ਮਸਤੀਆਂ ਕਰਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੱਲੋਂ। ਅਫਸਾਨਾ ਖ਼ਾਨ ਜੋ ਕਿ ਆਪਣੇ ਨਾਨਕੇ ਪਿੰਡ ਭਾਗੀ ਵਾਂਦਰ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ ਆਪਣੇ ਮਾਮਾ ਮਾਮੀ ਤੇ ਕਜ਼ਨਸ ਦੇ ਨਾਲ ਖੂਬ ਮਸਤੀ ਕੀਤੀ।

ਹੋਰ ਵੇਖੋ:ਸਤਿੰਦਰ ਸਰਤਾਜ ਤੇ ਸ਼ਿਪਰਾ ਗੋਇਲ ਨੂੰ ਵੀ 'Youth Icon Award 2020' ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਦਾ ਕੀਤਾ ਸ਼ੁਕਰਾਨਾ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓਜ਼ ਪੋਸਟ  ਕਰਦੇ ਹੋਏ ਲਿਖਿਆ ਹੈ, ‘ਮੇਰੇ ਨਾਨਕੇ ਪਰਿਵਾਰ ਪਿੰਡ ਭਾਗੀ ਵਾਂਦਰ ਨੇੜੇ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ।ਮੇਰੇ ਮਾਮਾ ਮਾਮੀ ਭੈਣ ਭਰਾ ਮੇਰੀ ਫੈਮਿਲੀ।  ਅੱਜ ਗੱਲ ਸ਼ੇਅਰ ਕਰਦੀ ਹਾਂ ਮੇਰਾ ਜਨਮ ਵੀ ਮੇਰੇ ਨਾਨਕੇ ਪਿੰਡ ਭਾਗੀ ਵਾਂਦਰ ਹੋਇਆ ਸੀ’

 

View this post on Instagram

 

Saharanmajra kabbdi cup @ellymangat @babbumaaninsta ur @itsafsanakhan

A post shared by Afsana Khan (@itsafsanakhan) on

ਵੀਡੀਓਜ਼ ‘ਚ ਅਫਸਾਨਾ ਖ਼ਾਨ ਆਪਣੇ ਭੈਣ ਭਰਾਵਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਮਾਮੀ ਨੇ ਸ਼ਗਨ ‘ਚ ਸਭ ਨੂੰ ਪੰਜਾਬੀ ਸੂਟ ਵੀ ਦਿੱਤੇ। ਅਫਸਾਨਾ ਖ਼ਾਨ ਜਿਨ੍ਹਾਂ ਨੇ ਸਧਾਰਨ ਪਰਿਵਾਰ 'ਚੋਂ ਉੱਠ ਕਿ ਅੱਜ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੰਗਾ ਨਾਂਅ ਬਣਾ ਲਿਆ ਹੈ। ਪਰ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਬਾਵਜੂਦ ਉਹ ਆਪਣੀ ਜੜ੍ਹਾਂ ਦੇ ਨਾਲ ਜੁੜੇ ਹੋਏ ਹਨ।

0 Comments
0

You may also like