ਅਫਸਾਨਾ ਖ਼ਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ, ਭੈਣ ਨੇ ਭਰਾ ਨੂੰ ਕੇਕ ਦੇ ਨਾਲ ਦਿੱਤਾ ਖ਼ਾਸ ਤੋਹਫਾ, ਦੇਖੋ ਵੀਡੀਓ

written by Lajwinder kaur | June 11, 2021

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅੱਜ ਗਾਇਕ ਸਿੱਧੂ ਮੂਸੇਵਾਲੇ ਦਾ ਬਰਥਡੇਅ ਹੈ। ਉਹ ਅੱਜ ਆਪਣਾ 28ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ। ਜਿਸ ਕਰਕੇ ਉਨ੍ਹਾਂ ਪ੍ਰਸ਼ੰਸਕ ਤੇ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਗਾਇਕਾ ਅਫਸਾਨਾ ਖ਼ਾਨ ਵੀ ਆਪਣੇ ਭਰਾ ਸਿੱਧੂ ਮੂਸੇਵਾਲੇ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਪਹੁੰਚੇ।

Afsana-Sidhu Moosewala-Saajz Image Source: instagram 
ਹੋਰ ਪੜ੍ਹੋ
:-ਪਰਮਾਤਮਾ ਦੇ ਰੰਗਾਂ ਨਾਲ ਭਰਿਆ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਧਾਰਿਮਕ ਗੀਤ ‘ਮੇਰੇ ਦਾਤਿਆ’ ਹੋਇਆ ਰਿਲੀਜ਼ :- ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਆਇਆ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਤਾਏ-ਭਤੀਜੇ ਦਾ ਇਹ ਅੰਦਾਜ਼
afsana khan post Image Source: instagram
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਵੀਡੀਓਜ਼ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕਾਂ..🎷 Happy birthday vadda bai @sidhu_moosewala ❤️🎂 ਮੇਰੀ ਭੈੜੀ ਸਥਿਤੀ ਨਾਲ ਲੜਨ ਲਈ ਮੇਰਾ ਭਰਾ ਹੈ. ... From ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ 👫.. ਲਵ ਯੂ…😘ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ, ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!! ਜਨਮਦਿਨ ਮੁਬਾਰਕ..🎂’ । ਵੀਡੀਓ ‘ਚ ਦੇਖ ਸਕਦੇ ਹੋ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਮਿਲਕੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ। ਅਫਸਾਨਾ ਖ਼ਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਸਟਾਰ ਵਾਲੀ ਰਿੰਗ ਵੀ ਤੋਹਫੇ ‘ਚ ਦਿੱਤੀ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
Afsana-Sidhu Moosewala Image Source: instagram
ਜੇ ਗੱਲ ਕਰੀਏ ਸਿੱਧੂ ਮੂਸੇਵਾਲ ਤੇ ਅਫਸਾਨਾ ਖ਼ਾਨ ਨੇ ਇਕੱਠੇ ਕਈ ਡਿਊਟ ਸੌਂਗ ਗਾਏ ਨੇ। ਦੋਵਾਂ ਵੱਲੋਂ ਗਾਏ ‘ਧੱਕਾ’ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like