ਮਹਿੰਦੀ ਵਾਲੇ ਹੱਥਾਂ ਦੇ ਨਾਲ ਅਫ਼ਸਾਨਾ ਖ਼ਾਨ ਨਜ਼ਰ ਆਈ ਆਪਣੇ ਮੰਗੇਤਰ ਸਾਜ਼ ਦੇ ਨਾਲ, ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਤਸਵੀਰ

written by Lajwinder kaur | March 03, 2021

ਹਰ ਇੱਕ ਨੂੰ ਆਪਣੇ ਚੱਕਵੇਂ ਗੀਤਾਂ ਉੱਤੇ ਨੱਚਾਉਣ ਵਾਲੀ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਜਿਨ੍ਹਾਂ ਦੀ ਹਾਲ ਹੀ ‘ਚ ਕੁੜਮਾਈ ਹੋਈ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀਆਂ ਨੇ।

afsana khan and saajz engagement pic Image Source -Instagram

ਹੋਰ ਪੜ੍ਹੋ : ਕੁਲਜਿੰਦਰ ਸਿੱਧੂ ਤੇ ਸਾਰਾ ਗੁਰਪਾਲ ਦੀ ਆਉਣ ਵਾਲੀ ਫ਼ਿਲਮ ਗੁਰਮੁਖ ਦੀ ਰਿਲੀਜ਼ ਡੇਟ ਆਈ ਸਾਹਮਣੇ, ਐਕਟਰ ਨੇ ਪੋਸਟ ਪਾ ਕੇ ਸ਼ੇਅਰ ਕੀਤਾ ਨਵਾਂ ਪੋਸਟਰ

afsana khan and saajz image Image Source -Instagram

ਉਨ੍ਹਾਂ ਦੀ ਇੱਕ ਤਸਵੀਰ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਗਾਇਕਾ ਅਫ਼ਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਦੇ ਨਾਲ ਨਜ਼ਰ ਆ ਰਹੀ ਹੈ। ਫੋਟੋ ‘ਚ ਅਫ਼ਸਾਨਾ ਆਪਣੇ ਮਹਿੰਦੀ ਵਾਲੇ ਹੱਥਾਂ ਨੂੰ ਸ਼ੋਅ ਕਰਦੀ ਹੋਈ ਦਿਖਾਈ ਦੇ ਰਹੀ ਹੈ ਨਾਲ ਹੀ ਗਾਇਕ ਸਾਜ਼ ਵੀ ਕਿਊਟ ਲੁੱਕ ਦਿੰਦੇ ਹੋਏ ਨਜ਼ਰ ਆ ਰਿਹਾ ਹੈ ।

inside image of afsana khan and saajz Image Source -Instagram

ਜੇ ਗੱਲ ਕਰੀਏ ਅਫ਼ਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਚੁੱਕੀ ਹੈ। ‘ਤਿੱਤਲੀਆਂ’, ‘ਧੱਕਾ’ ਅਜਿਹੇ ਗੀਤ ਨੇ ਜਿਸ ਦਾ ਸਰੂਰ ਅਜੇ ਤੱਕ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ।  ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

0 Comments
0

You may also like