Advertisment

ਅਫਸਾਨਾ ਖ਼ਾਨ ਦਾ ਨਵਾਂ ਗੀਤ ‘Jodaa’ ਛਾਇਆ ਟਰੈਂਡਿੰਗ 'ਚ, ਮੌਨੀ ਰਾਏ ਤੇ ਅਲੀ ਗੋਨੀ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

author-image
By Lajwinder kaur
New Update
ਅਫਸਾਨਾ ਖ਼ਾਨ ਦਾ ਨਵਾਂ ਗੀਤ ‘Jodaa’ ਛਾਇਆ ਟਰੈਂਡਿੰਗ 'ਚ, ਮੌਨੀ ਰਾਏ ਤੇ ਅਲੀ ਗੋਨੀ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
Advertisment
ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਤੇ ਅਫ਼ਸਾਨਾ ਖ਼ਾਨ ਦਾ ਨਵਾਂ ਗੀਤ
Advertisment
‘ਜੋੜਾ’ (Jodaa)ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਇਸ ਗੀਤ ਨੂੰ ਅਫਸਾਨਾ ਖ਼ਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। Jodaa-Afsana ਹੋਰ ਪੜ੍ਹੋ :  ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ । ਗੀਤ ਦੇ ਵੀਡੀਓ ਵਿੱਚ ਟੀਵੀ ਜਗਤ ਦੀ ਨਾਮੀ ਅਦਾਕਾਰਾ
Advertisment
ਮੌਨੀ ਰਾਏ Mouni Roy ਤੇ ਐਕਟਰ ਅਲੀ ਗੋਨੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਗਾਣੇ ਦਾ ਵੀਡੀਓ ਪਦਮਾਵਤ ਤੇ ਬਾਜੀਰਾਵ ਮਸਤਾਨੀ ਫ਼ਿਲਮ ਦੀ ਯਾਦ ਦਵਾ ਰਿਹਾ ਹੈ। ਦੋਵਾਂ ਦੀ ਪਿਆਰੀ ਜਿਹੀ ਕਮਿਸਟਰੀ ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ। ਇਸ ਗੀਤ ਨੂੰ ‘VYRLOriginals’ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। inside image of jodaa song   ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਪਿਆਰੀ ਜਿਹੀ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਸਨੇ ਕਈ ਸੁਪਰ ਹਿੱਟ ਦਿੱਤੇ ਹਨ। ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 15 ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਬਤੌਰ ਜੱਜ ਵੀ ਨਜ਼ਰ ਆਈ ਸੀ।
Advertisment

Stay updated with the latest news headlines.

Follow us:
Advertisment