ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਸਰੈਂਡਰ’ ਰਿਲੀਜ਼

Written by  Shaminder   |  May 08th 2021 04:20 PM  |  Updated: May 08th 2021 04:20 PM

ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਸਰੈਂਡਰ’ ਰਿਲੀਜ਼

ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਸਰੈਂਡਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਡੀ ਜੇ ਫਲੋ ਨੇ । ਫੀਚਰਿੰਗ ‘ਚ ਜਪਜੀ ਖਹਿਰਾ ਅਤੇ ਦੇਵ ਖਰੌੜ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਅਜਿਹੇ ਜੱਟ ਦੀ ਗੱਲ ਕੀਤੀ ਗਈ ਹੈ ਜੋ ਇੱਕ ਕੁੜੀ ‘ਤੇ ਬਹੁਤ ਜ਼ਿਆਦਾ ਮਰਦਾ ਹੈ ਅਤੇ ਉਸ ਨੂੰ ਪਸੰਦ ਕਰਦਾ ਹੈ ।

Japji Image From Afsana Khan's Song

ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ 

dev Image From Afsana Khan's Song

ਅਫਸਾਨਾ ਖ਼ਾਨ ਦੀ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

Dev Image From Afsana Khan's Song

ਇਸ ਤੋਂ ਪਹਿਲਾਂ ਜਪਜੀ ਖਹਿਰਾ ਮਨਕਿਰਤ ਔਲਖ ਦੇ ਨਾਲ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਗੀਤਾਂ ਤੋਂ ਇਲਾਵਾ ਦੋਵੇਂ ਕਲਾਕਾਰ ਫ਼ਿਲਮਾਂ ‘ਚ ਵੀ ਸਰਗਰਮ ਹਨ ।

ਇਸ ਤੋਂ ਇਲਾਵਾ ਗਾਇਕਾ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੀ ਆ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network