1947 ਦੀ ਵੰਡ ਦੌਰਾਨ ਵਿੱਛੜੀਆਂ ਮਾਵਾਂ ਧੀਆਂ ਕਰਤਾਰਪੁਰ ਸਾਹਿਬ 'ਚ ਮਿਲੀਆਂ,ਵੀਡੀਓ ਵਾਇਰਲ  

written by Shaminder | February 18, 2020

ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਜਿੱਥੇ ਭਾਰਤ ਦੇ ਲੋਕਾਂ ਨੂੰ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ,ਉੱਥੇ ਹੀ ਇਸ ਰਸਤੇ ਦੇ ਖੁੱਲਣ ਨਾਲ ਸਿੱਖ ਸੰਗਤਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਮਾਵਾਂ ਧੀਆਂ ਦੇ ਨਾਲ ਮਿਲਵਾਉਣ ਜਾ ਰਹੇ ਹਾਂ, ਜੋ 1947 ਦੀ ਵੰਡ ਸਮੇਂ ਇੱਕ ਦੂਜੇ ਤੋਂ ਵਿੱਛੜ ਗਈਆਂ ਸਨ ।

ਹੋਰ ਵੇਖੋ:ਕਰਤਾਰਪੁਰ ਸਾਹਿਬ ‘ਚ ਖੁਦਾਈ ਦੌਰਾਨ ਮਿਲਿਆ ਖੂਹ, ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੈ ਖੂਹ, ਕੀਤਾ ਜਾ ਰਿਹਾ ਹੈ ਦਾਅਵਾ, ਵੀਡਿਓ ਵਾਇਰਲ

https://www.facebook.com/VardevSinghMann/videos/3122811324419738/

ਪਰ ਇਨ੍ਹਾਂ ਮਾਵਾਂ ਧੀਆਂ ਦੀ ਮੁਲਾਕਾਤ ਕਰਤਾਰਪੁਰ 'ਚ ਉਦੋਂ ਹੋਈ ਜਦੋਂ ਦੋਵੇਂ ਦਰਸ਼ਨਾਂ ਲਈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਅਸਥਾਨ ਦੇ ਦਰਸ਼ਨਾਂ ਲਈ ਪਹੁੰਚੀਆਂ ।ਜਦੋਂ ਇਹ ਦੋਵੇਂ ਮਾਵਾਂ ਧੀਆਂ ਜਦੋਂ ਇੱਕ ਦੂਜੇ ਨੂੰ ਮਿਲੀਆਂ ਤਾਂ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਭਾਵੁਕ ਹੋ ਗਈਆਂ।ਦੱਸ ਦਈਏ ਕਿ ਇਸ ਸਮੇਂ ਮਹਿਲਾ ਦੀ ਮਾਂ ਦੀ ਉਮਰ 97 ਸਾਲ ਹੈ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਸਿਆਸੀ ਆਗੂ ਵਰਦੇਵ ਸਿੰਘ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ ।

You may also like