ਪਤਨੀ ਨਾਲ ਵਿਵਾਦ ਤੋਂ ਬਾਅਦ ਕਰਣ ਮਹਿਰਾ ਨੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਪੋਸਟ
ਕਰਣ ਮਹਿਰਾ (Karan Mehra) ਜੋ ਕਿ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਦੇ ਨਾਲ ਵਿਵਾਦ ਦੇ ਚੱਲਦਿਆਂ ਕਾਫੀ ਚਰਚਾ ‘ਚ ਰਹੇ ਸਨ । ਅਦਾਕਾਰ ਦੀ ਪਤਨੀ ਨੇ ਉਸ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਪਰ ਹੁਣ ਦੋਵਾਂ ਦੇ ਝਗੜੇ ਦੌਰਾਨ ਕਰਣ ਆਪਣੇ ਬੇਟੇ (Son ) ਨੂੰ ਕਾਫੀ ਮਿਸ ਕਰ ਰਹੇ ਹਨ ।
Image From Instagram
ਹੋਰ ਪੜ੍ਹੋ : ਅਦਾਕਾਰ ਰਿਤੇਸ਼ ਦੇਸ਼ਮੁਖ ਪਤਨੀ ਨਾਲ ਹਿੱਲ ਸਟੇਸ਼ਨ ‘ਤੇ ਮਸਤੀ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮੇਰੇ ਪੁੱਤਰ, ਤੇਰੀ ਯਾਦ ‘ਚ 100 ਦਿਨ ਬੀਤ ਗਏ ਹਨ।ਤੈਨੂੰ ਦੁਬਾਰਾ ਪਾਉਣ ਦੀ ਉਮੀਦ ਹੈ ਅਤੇ ਤੈਨੂੰ ਸਾਰੀਆਂ ਬੁਰਾਈਆਂ ਤੋਂ ਬਚਾਉਣ ਦੇ ਯੋਗ ਹੋਣ ਦੇ ਨਾਲ ਨਾਲ ਅਤੇ ਪਿਤਾ ਹੋਣ ਦੇ ਨਾਤੇ ਬਾਕੀ ਜੋ ਮੇਰੀ ਕਿਸਮਤ ‘ਚ ਹੈ’ ।
View this post on Instagram
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਕਰਣ ਮਹਿਰਾ ਦੀ ਪਤਨੀ ਨੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਏ ਸਨ ।
Image From Instagram
ਮੀਡੀਆ ਰਿਪੋਰਟਸ ਮੁਤਾਬਕ ਕਰਣ ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ ਕਿ ਪਤਨੀ ਦੇ ਨਾਲ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਅੱਜ ਤੱਕ ਆਪਣੇ ਬੇਟੇ ਨੂੰ ਵੇਖਿਆ ਤੱਕ ਨਹੀਂ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੁਰਸ਼ਾਂ ਦਾ ਪੱਖ ਕਦੇ ਵੀ ਸੁਣਿਆ ਨਹੀਂ ਜਾਂਦਾ । ਦੱਸ ਦਈਏ ਕਿ ਕਰਣ ਮਹਿਰਾ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਨੈਤਿਕ ਸਿੰਘਾਨੀਆ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਕਾਫੀ ਪ੍ਰਸਿੱਧ ਹੋਇਆ ਹੈ ।