ਆਮਿਰ ਖ਼ਾਨ ਤੋਂ ਬਾਅਦ ਆਰ ਮਾਧਵਨ ਦੀ ਕਰੋਨਾ ਟੈਸਟ ਦੀ ਰਿਪੋਰਟ ਆਈ ਪਾਜਟਿਵ

Written by  Rupinder Kaler   |  March 25th 2021 05:26 PM  |  Updated: March 25th 2021 05:28 PM

ਆਮਿਰ ਖ਼ਾਨ ਤੋਂ ਬਾਅਦ ਆਰ ਮਾਧਵਨ ਦੀ ਕਰੋਨਾ ਟੈਸਟ ਦੀ ਰਿਪੋਰਟ ਆਈ ਪਾਜਟਿਵ

ਆਮਿਰ ਖ਼ਾਨ ਤੋਂ ਬਾਅਦ ਹੁਣ ਉਹਨਾਂ ਦੇ ਦੋਸਤ ਤੇ ਮਸ਼ਹੂਰ ਫਿਲਮੀ ਅਭਿਨੇਤਾ ਆਰ ਮਾਧਵਨ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ । ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਾਧਵਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਕਾਫੀ ਮਜੇਦਾਰ ਟਵੀਟ ਕੀਤਾ, ਉਹਨਾਂ ਨੇ ਆਪਣੀ ਇਸ ਫਿਲਮ ਦੀ ਤਸਵੀਰ ਸ਼ੇਅਰ ਕੀਤੀ ਹੈ ਇਸ ਫ਼ਿਲਮ ਵਿੱਚ ਆਮਿਰ ਖ਼ਾਨ ਤੇ ਆਰ ਮਾਧਵਨ ਲੀਡ ਰੋਲ ’ਚ ਸਨ।

ਹੋਰ ਪੜ੍ਹੋ :

ਮਾਧੁਰੀ ਦੀਕਸ਼ਿਤ ਨੇ ਆਪਣੇ ਟਵਿੱਟਰ ‘ਤੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ

image from r-madhavan's instagram

ਫੋਟੋ ਸ਼ੇਅਰ ਕਰਦੇ ਹੋਏ ਐਕਟਰ ਨੇ ਲਿਖਿਆ, ‘ਫਰਹਾਨ ਨੂੰ ਰੈਂਚੋ ਨੂੰ ਫਾਲੋ ਕਰਨਾ ਹੈ ਤੇ ‘ਵਾਇਰਸ’ ਹਮੇਸ਼ਾ ਸਾਡੇ ਪਿੱਛੇ ਰਿਹਾ ਹੈ ਪਰ ਇਸ ਵਾਰ ਇਸ ਵਾਇਰਸ ਨੇ ਸਾਨੂੰ ਫੜ ਲਿਆ ਹੈ। ਪਰ ਸਭ ਠੀਕ ਹੈ... ਤੇ ਜਲਦ ਹੀ ਇਹ ਕੋਵਿਡ ਵੀ ਚਲਾ ਜਾਵੇਗਾ। ਹਾਲਾਂਕਿ ਬੱਸ ਇਹੀ ਇਕ ਜਗ੍ਹਾ ਹੈ ਜਿੱਥੇ ਅਸੀਂ ਨਹੀਂ ਚਾਹੁੰਦੇ ਕਿ ਰਾਜੂ ਵੀ ਆਏ।

R. Madhavan Goes For An Unbelievable Makeover For 'Rocketry: The Nambi Effect' image from r-madhavan's instagram

ਤੁਹਾਡੇ ਸਾਰਿਆਂ ਦੇ ਪਿਆਰ ਲਈ ਸ਼ੁਕਰੀਆ। ਮੈਂ ਸਹੀ ਤਰ੍ਹਾਂ ਆਪਣਾ ਖਿਆਲ ਰੱਖ ਰਿਹਾ ਹਾਂ।’ ਦੱਸਣਯੋਗ ਹੈ ਕਿ 24 ਮਾਰਚ ਨੂੰ ਆਮਿਰ ਖਾਨ ਦੇ ਬੁਲਾਰੇ ਨੇ ਇਕ ਆਧਿਕਾਰਤ ਬਿਆਨ ਜ਼ਾਰੀ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਐਕਟਰ ਕੋਵਿਡ-19 ਦੀ ਲਪੇਟ ’ਚ ਆ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network