ਅਕਸ਼ੈ ਕੁਮਾਰ ਤੋਂ ਬਾਅਦ ਟਵਿੰਕਲ ਖੰਨਾ ਹੋਈ ਟ੍ਰੋਲ, ਜਾਣੋ ਕਿਉਂ ਟਵਿੰਕਲ ਤੋਂ ਨਾਰਾਜ਼ ਹੋਏ ਫੈਨਜ਼

written by Pushp Raj | April 26, 2022

ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦੋਵੇਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇਸੇ ਕਾਰਨ ਕਈ ਵਾਰ ਟਵਿੰਕਲ ਤੇ ਅਕਸ਼ੈ ਕੁਮਾਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਵੀ ਆ ਜਾਂਦੇ ਹਨ। ਪਿਛਲੇ ਦਿਨੀਂ ਅਕਸ਼ੈ ਕੁਮਾਰ ਪਾਨ ਮਸਾਲਾ ਦੇ ਇਸ਼ਤਿਹਾਰ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਦੇ ਦੇ ਨਿਸ਼ਾਨੇ 'ਤੇ ਸਨ। ਇਸ ਦੇ ਨਾਲ ਹੀ ਹੁਣ ਅਦਾਕਾਰ ਦੀ ਪਤਨੀ ਟਵਿੰਕਲ ਖੰਨਾ ਆਪਣੀ ਇੱਕ ਪੁਰਾਣੀ ਫੋਟੋ ਕਾਰਨ ਫਿਰ ਤੋਂ ਟ੍ਰੋਲ ਹੋ ਰਹੀ ਹੈ।

Image Source: Instagram

ਦਰਅਸਲ, ਕੁਝ ਸਮਾਂ ਪਹਿਲਾਂ ਹੀ ਟਵਿੰਕਲ ਖੰਨਾ ਨੇ ਆਪਣੇ ਫੋਟੋਸ਼ੂਟ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਟਵਿੰਕਲ ਕਿਤਾਬਾਂ ਦੇ ਢੇਰ 'ਤੇ ਬੈਠ ਕੇ ਫੋਟੋ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਟਵਿੰਕਲ ਦਾ ਇੱਕ ਪੈਰ ਕਿਤਾਬਾਂ 'ਤੇ ਨਜ਼ਰ ਆ ਰਿਹਾ ਸੀ ਅਤੇ ਉਹ ਕਾਫੀ ਆਰਾਮ ਨਾਲ ਪੋਜ਼ ਦੇ ਰਹੀ ਸੀ। ਟਵਿੰਕਲ ਦੀ ਇਹ ਤਸਵੀਰ ਇੱਕ ਵਾਰ ਮੁੜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਟ੍ਰੋਲ ਕਰ ਰਹੇ ਹਨ।

ਮੇਜਰ ਸੁਰਿੰਦਰ ਪੂਨੀਆ ਨਾਂਅ ਦੇ ਇੱਕ ਯੂਜ਼ਰ ਨੇ ਟਵਿੰਕਲ ਦੀ ਇਸ ਤਸਵੀਰ ਨੂੰ ਆਪਣੇ ਟੱਵਿਟਰ ਅਕਾਊਂਟ 'ਤੇ ਸ਼ੇਅਰ ਕਰਕੇ ਅਭਿਨੇਤਰੀ ਨੂੰ ਲਾਹਨਤ ਪਾਈ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ, 'ਬੱਚੇ ਪੁੱਛ ਰਹੇ ਹਨ ਕਿ ਇਹ ਦੇਵੀ ਮਾਂ ਸਰਸਵਤੀ 'ਤੇ ਕਿਉਂ ਸਵਾਰ ਹੈ?' ਸੁਰਿੰਦਰ ਪੂਨੀਆ ਦੀ ਇਸ ਪੋਸਟ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Instagram

ਇੱਕ ਹੋਰ ਯੂਜ਼ਰ ਨੇ ਲਿਖਿਆ, 'ਦਿਮਾਗ ਘੱਟ ਗਿਆ ਹੋਵੇਗਾ।' ਇੱਕ ਹੋਰ ਨੇ ਲਿਖਿਆ, 'ਕਿਉਂਕਿ ਉਹ ਦੇਵੀ ਨਹੀਂ ਹੈ, ਸਗੋਂ ਇੱਕ ਸ਼ੈਤਾਨਾ ਹੈ।' ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਿਆ, 'ਉਨ੍ਹਾਂ ਦੇ ਪਤੀ ਜੀ ਮੋਦੀ ਜੀ ਦੇ ਭਗਤ ਹਨ ਅਤੇ ਇਹ ਉਨ੍ਹਾਂ ਦੀ ਪਤਨੀ ਹੈ।'

Image Source: Instagram

ਹੋਰ ਪੜ੍ਹੋ:  ਪਾਨ ਮਸਾਲੇ ਦੀ ਐਡ ਕਰਨ 'ਤੇ ਟ੍ਰੋਲ ਹੋਏ ਅਕਸ਼ੈ ਕੁਮਾਰ ਨੇ ਫੈਨਜ਼ ਤੋਂ ਮੰਗੀ ਮੁਆਫੀ, ਪੜ੍ਹੋ ਪੂਰੀ ਖ਼ਬਰਦੱਸ ਦਈਏ ਕਿ ਟਵਿੰਕਲ ਖੰਨਾ ਦੀ ਇਹ ਤਸਵੀਰ ਸਾਲ 2017 ਦੀ ਹੈ। ਉਸ ਸਮੇਂ ਅਦਾਕਾਰਾ ਨੇ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ, ਜਿਸ ਵਿੱਚ ਟਵਿੰਕਲ ਨੇ ਅਜਿਹੇ ਪੋਜ਼ ਦਿੱਤੇ ਸਨ। ਇਸ ਤਸਵੀਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇੱਕ ਲੰਮਾ ਨੋਟ ਵੀ ਲਿਖਿਆ ਹੈ। ਹਾਲਾਂਕਿ ਉਸ ਸਮੇਂ ਵੀ ਟਵਿੰਕਲ ਨੂੰ ਆਪਣੀ ਇਸ ਤਸਵੀਰ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ। ਮੁੜ ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸ਼ੇਅਰ ਕਰਨ 'ਤੇ ਟਵਿੰਕਲ ਖੰਨਾ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।

You may also like