ਅਨੁਸ਼ਕਾ, ਕਰੀਨਾ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਬਣਨ ਜਾ ਰਹੀ ਮਾਂ, ਅਦਾਕਾਰਾ ਨੇ ਸ਼ੇਅਰ ਕੀਤੀ ਗੁੱਡ ਨਿਊਜ਼

written by Shaminder | October 19, 2020

ਅਨੁਸ਼ਕਾ ਸ਼ਰਮਾ ਅਤੇ ਕਰੀਨਾ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਮਾਂ ਬਣਨ ਜਾ ਰਹੀ ਹੈ ਵਿਆਹ ਤੋਂ ਕਈ ਸਾਲ ਬਾਅਦ ਇਹ ਜੋੜੀ ਦੇ ਘਰ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਹੈ ।ਅਦਾਕਾਰਾ ਨੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

Amrita And RJ Anmol Amrita And RJ Anmol

ਜਿਸ ‘ਚ ਅੰਮ੍ਰਿਤਾ ਰਾਓ ਦਾ ਬੇਬੀ ਬੰਪ ਸਾਫ ਵਿਖਾਏ ਦੇ ਰਿਹਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਜੋੜੀ ਨੂੰ ਇੱਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਸੀ । ਅੰਮ੍ਰਿਤਾ ਰਾਓ ਨੇ ਇਸ ਖੁਬਖਬਰੀ ਨੂੰ ਸਭ ਨਾਲ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬੇਬੀ ਕਮਿੰਗ ਸੂਨ’

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਗੂੰਜਣ ਵਾਲੀ ਹੈ ਕਿਲਕਾਰੀ, ਬੇਬੀ ਬੰਪ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ

Amrita Rao Amrita Rao

ਲਾਕਡਾਊਨ ਤੋਂ ਪਹਿਲਾਂ ਹੀ ਉਹ ਪ੍ਰੈਗਨੇਂਟ ਹੋਏ ਸਨ ਅਤੇ ਕਾਫੀ ਖੁਸ਼ ਹੈ । ਅੰਮ੍ਰਿਤਾ ਨੇ ਅਨਮੋਲ ਦੇ ਨਾਲ 2016 ‘ਚ ਵਿਆਹ ਕਰਵਾਇਆ ਸੀ ।

Amrita Rao Amrita Rao

ਦੱਸ ਦਈਏ ਕਿ ਅੰਮ੍ਰਿਤਾ ਰਾਓ ਅਤੇ ਅਨਮੋਲ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੇ ਹਨ। ਅੰਮ੍ਰਿਤਾ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

You may also like