ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਉੱਤੇ ਪ੍ਰਿਯੰਕਾ ਚੋਪੜਾ ਦੇ ਬੱਚੇ ਦੀ ਫੋਟੋ ਹੋ ਰਹੀ ਹੈ ਵਾਇਰਲ, ਜਾਣੋ ਸੱਚ ਕੀ ਹੈ?

written by Lajwinder kaur | January 25, 2022

ਪ੍ਰਿਯੰਕਾ ਚੋਪੜਾ (Priyanka Chopra )ਅਤੇ ਨਿੱਕ ਜੋਨਸ (Nick Jonas) ਮਾਤਾ ਪਿਤਾ ਬਣ ਗਏ ਹਨ ਜਿਸ ਦੀ ਖਬਰ ਪ੍ਰਿਯੰਕਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਸੀ । ਦੋਵੇਂ ਸੇਰੋਗੇਸੀ ਦੇ ਜ਼ਰੀਏ ਪਹਿਲੀ ਵਾਰ ਮਾਪੇ ਬਣੇ ਹਨ। ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਇੱਕ ਬੱਚੇ ਨੂੰ ਬਾਹਾਂ 'ਚ ਚੁੱਕੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਵਰੁਣ ਧਵਨ ਨੇ ਫਰਸਟ ਵੈਡਿੰਗ ਐਨੀਵਰਸਰੀ ਮੌਕੇ ‘ਤੇ ਪਤਨੀ ਨਤਾਸ਼ਾ ਦਲਾਲ ਦੇ ਨਾਲ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

priyanka chopra,, image from instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੇ ਬੱਚੇ ਦੀ ਹੈ। ਕੀ ਵਾਇਰਲ ਹੋ ਰਹੀ ਇਹ ਤਸਵੀਰ ਸੱਚਮੁੱਚ ਪ੍ਰਿਯੰਕਾ ਚੋਪੜਾ ਦੇ ਬੱਚੇ ਦੀ ਹੈ, ਤਾਂ ਜਵਾਬ ਹੈ- ਨਹੀਂ। ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਬੱਚੇ ਦੀ ਤਸਵੀਰ ਵਜੋਂ ਜੋ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਪ੍ਰਿਯੰਕਾ ਚੋਪੜਾ ਦੀ ਭਤੀਜੀ ਕ੍ਰਿਸ਼ਨਾ ਦੀ ਹੈ। ਇਸ ਤਸਵੀਰ ਨੂੰ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਕਾਫੀ ਸਮਾਂ ਪਹਿਲਾਂ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ।

Priyanka Chopra Nick Jonas image from instagram

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਬੀਚ 'ਤੋਂ ਸਾਂਝੀਆਂ ਕੀਤੀਆਂ ਆਪਣੀ ਬੋਲਡ ਤੇ ਖ਼ੂਬਸੂਰਤ ਤਸਵੀਰਾਂ,ਫੈਨਜ਼ ਪੁੱਛ ਰਹੇ ਨੇ ਕਿਸ ਨਾਲ ਪਹੁੰਚੀ ਮਾਲਦੀਵ?

ਤੁਹਾਨੂੰ ਦੱਸ ਦੇਈਏ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਹੈ। ਜਿੱਥੇ ਇੱਕ ਧੜਾ ਪ੍ਰਿਯੰਕਾ ਚੋਪੜਾ ਦਾ ਸਮਰਥਨ ਕਰਦਾ ਨਜ਼ਰ ਆਇਆ, ਉੱਥੇ ਹੀ ਦੂਜਾ ਧੜਾ ਪ੍ਰਿਯੰਕਾ ਦੇ ਵਿਰੋਧ ਵਿੱਚ ਨਜ਼ਰ ਆਇਆ।

 

 

View this post on Instagram

 

A post shared by Priyanka (@priyankachopra)

 

 

View this post on Instagram

 

A post shared by Priyanka (@priyankachopra)

You may also like