ਆਲੀਸ਼ਾਨ ਬੰਗਲਾ ਖ਼ਰੀਦਣ ਤੋਂ ਬਾਅਦ ਹੁਣ ਦੀਪਿਕਾ-ਰਣਵੀਰ ਨੇ ਖਰੀਦੀ ਕਰੋੜਾਂ ਦੀ ਕੀਮਤ ਵਾਲੀ ਨਵੀਂ ਕਾਰ

written by Lajwinder kaur | September 04, 2022

Deepika Padukone buys Mercedes-Maybach GLS600 : ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ‘ਚ ਰਣਵੀਰ ਸਿੰਘ ਆਪਣੇ ਇੱਕ ਫੋਟੋਸ਼ੂਟ ਨੂੰ ਲੈ ਕੇ ਵਿਵਾਦਾਂ ‘ਚ ਰਿਹਾ ਹੈ। ਪਰ ਇਸ ਵਾਰ ਇਹ ਜੋੜੀ ਆਪਣੀ ਨਵੀਂ ਕਾਰ ਕਰਕੇ ਸੁਰਖੀਆਂ ‘ਚ ਹੈ।

ਹਾਲ ਹੀ ‘ਚ ਇਸ ਜੋੜੇ ਨੇ ਮੁੰਬਈ ਦੇ ਨੇੜੇ ਇੱਕ ਬੀਚ ’ਤੇ ਅਲੀਬਾਗ ’ਚ ਕਰੋੜਾਂ ਦੀ ਕੀਮਤ ਦਾ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਸੀ। ਇਸ ਬੰਗਲੇ ਦੀ ਕੀਮਤ 22 ਕਰੋੜ ਦੱਸੀ ਜਾ ਰਹੀ ਹੈ। ਹੁਣ ਇਸ ਜੋੜੇ ਨੇ ਕਰੋੜਾਂ ਦੀ ਕੀਮਤ ਵਾਲੀ ਕਾਰ ਲਈ ਹੈ। ਜਿਸ ਦੀ ਕੀਮਤ ਸੁਣਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਹੋਰ ਪੜ੍ਹੋ : ਰਿਸ਼ੀ ਕਪੂਰ ਦੇ ਜਨਮਦਿਨ 'ਤੇ ਨੀਤੂ ਕਪੂਰ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ, ਪ੍ਰਸ਼ੰਸਕ ਮਰਹੂਮ ਐਕਟਰ ਨੂੰ ਕਰ ਰਹੇ ਨੇ ਯਾਦ

Deepika Padukone And Ranveer singh image From instagram

ਦੀਪਿਕਾ-ਰਣਵੀਰ ਨੇ ਇੱਕ ਸ਼ਾਨਦਾਰ ਲਗਜ਼ਰੀ ਕਾਰ ਖਰੀਦੀ ਹੈ। ਜੀ ਹਾਂ ਮੀਡੀਆ ਰਿਪੋਰਟਸ ਮੁਤਾਬਿਕ ‘Mercedes-Maybach GLS600’ ਜੋ ਕਿ ਹੁਣ ਰਣਵੀਰ ਅਤੇ ਦੀਪਿਕਾ ਦੀ ਕਾਰ ਕਲੈਕਸ਼ਨ ’ਚ ਸ਼ਾਮਿਲ ਹੋ ਗਈ ਹੈ।

ਉਨ੍ਹਾਂ ਨੇ ਨੀਲੇ ਰੰਗ ਦੀ Mercedes-Maybach GLS600 ਖ਼ਰੀਦੀ ਹੈ, ਜਿਸ ਦੀ ਕੀਮਤ 2.8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜੋੜੇ ਦੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ Mercedes-Maybach GLS600 ਸਭ ਤੋਂ ਲਗਜ਼ਰੀ SUV ਹੈ। ਇਸ ਕਾਰ ਦੇ ਅੰਦਰ ਬੈਠਦਿਆਂ ਹੀ ਲਗਜ਼ਰੀ ਦਾ ਅਹਿਸਾਸ ਹੁੰਦਾ ਹੈ।

inside image of deepika's new car image From instagram

ਜੋੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਆਲੀਆ ਭੱਟ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ ਅਤੇ ਰੋਹਿਤ ਸ਼ੈੱਟੀ ਦੀ ‘ਸਰਕਸ’ ’ਚ ਨਜ਼ਰ ਆਉਣਗੇ।

Deepika Padukone and Ranveer Singh turn show stopper for Manish Malhotra; fans call them 'Ram and Leela 2.O'  Image Source: Twitter

ਇਸ ਦੇ ਨਾਲ ਹੀ ਦੀਪਿਕਾ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਅਮਿਤਾਭ ਬੱਚਨ ਅਤੇ ਪ੍ਰਭਾਸ ਨਾਲ ਨਾਗ ਅਸ਼ਵਿਨ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ। ਇੰਨਾ ਹੀ ਨਹੀਂ, ਦੀਪਿਕਾ ਅਮਿਤਾਭ ਬੱਚਨ ਦੇ ਨਾਲ ‘ਦਿ ਇੰਟਰਨ’ ਦੇ ਹਿੰਦੀ ਰੀਮੇਕ ਅਤੇ ਰਿਤਿਕ ਰੋਸ਼ਨ ਦੇ ਨਾਲ ‘ਫ਼ਾਈਟਰ’ ’ਚ ਨਜ਼ਰ ਆਵੇਗੀ।

 

You may also like