ਕੋਰੋਨਾ ਵਾਇਰਸ ਨੂੰ ਹਰਾਉਣ ਤੋਂ ਬਾਅਦ ਦੀਪਿਕਾ ਪਾਦੂਕੋਣ ਪਤੀ ਰਣਵੀਰ ਸਿੰਘ ਨਾਲ ਆਈ ਨਜ਼ਰ

written by Rupinder Kaler | May 24, 2021

ਦੀਪਿਕਾ ਪਾਦੁਕੋਣ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਕੋਰੋਨਾ ਪਾਜਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਉਹਨਾਂ ਨੂੰ ਬੰਗਲੁਰੂ ਦੇ ਇੱਕ ਘਰ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ । ਇਸ ਸਭ ਦੇ ਚਲਦੇ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਦੀਪਿਕਾ ਪਹਿਲੀ ਵਾਰ ਪਤੀ ਰਣਵੀਰ ਸਿੰਘ ਨਾਲ ਮੁੰਬਈ ਵਿੱਚ ਦਿਖਾਈ ਦਿੱਤੀ ਹੈ । ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Pic Courtesy: Instagram

ਹੋਰ ਪੜ੍ਹੋ :

ਅਰਮਾਨ ਬੇਦਿਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Rabba Ve’, ਪੋਸਟਰ ਸਾਂਝਾ ਕਰਕੇ ਦੱਸੀ ਗਾਣੇ ਦੀ ਰਿਲੀਜ਼ ਡੇਟ

Pic Courtesy: Instagram

ਇਸ ਦੌਰਾਨ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇੱਕੋ ਜਿਹੇ ਕੱਪੜਿਆਂ ਵਿੱਚ ਨਜ਼ਰ ਆਏ। ਇਹ ਦੋਵੇਂ ਬਲੈਕ ਆਊਟਫਿਟ ਵਿੱਚ ਨਜ਼ਰ ਆਏ। ਦੀਪਿਕਾ ਜਿੱਥੇ ਬਲੈਕ ਓਵਰਸਾਈਜ਼ ਹੁੱਡੀ ਅਤੇ ਪੈਂਟ 'ਚ ਨਜ਼ਰ ਆਈ, ਉੱਥੇ ਰਣਵੀਰ ਸਿੰਘ ਆਲ ਬਲੈਕ ਲੁੱਕ' ਚ ਦਿਖਾਈ ਦਿੱਤੇ।

Deepika Padukone May Be Summoned Next Week For Drug Probe Pic Courtesy: Instagram

ਇਸ ਦੌਰਾਨ ਦੋਵੇਂ ਹੱਥਾਂ ਵਿਚ ਹੱਥ ਪਾਏ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਕੋਰੋਨਾ ਪ੍ਰੋਟੋਕੋਲ ਦਾ ਵਿਸ਼ੇਸ਼ ਖ਼ਿਆਲ ਰੱਖਿਆ ਅਤੇ ਮਾਸਕ ਪਾ ਕੇ ਰੱਖਿਆ ਤੇ ਸਭ ਤੋਂ ਦੂਰੀ ਬਣਾ ਕੇ ਰੱਖੀ। ਦੋਵਾਂ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫਾਲੋਅਰ ਬਹੁਤ ਪਸੰਦ ਕਰ ਰਹੇ ਹਨ ਤੇ ਸ਼ੇਅਰ ਵੀ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

0 Comments
0

You may also like