ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਬਾਕਸਰ ਵਿਜੇਂਦਰ ਸਿੰਘ ਨੇ ਕੰਗਨਾ ‘ਤੇ ਸਾਧਿਆ ਨਿਸ਼ਾਨਾ

written by Shaminder | December 04, 2020

ਕੰਗਨਾ ਰਣੌਤ ਨੂੰ ਜਿੱਥੇ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ । ਉੱਥੇ ਹੀ ਹੁਣ ਬਾਕਸਰ ਵਿਜੇਂਦਰ ਸਿੰਘ ਨੇ ਵੀ ਕਰੜੇ ਹੱਥੀਂ ਲਿਆ ਹੈ ।ਜਦੋਂ ਤੋਂ ਕੰਗਨਾ ਰਣੌਤ  ਨੇ ਕਿਸਾਨ ਅੰਦੋਲਨ ਦੀ ਆਲੋਚਨਾ ਕੀਤੀ ਹੈ, ਉਦੋਂ ਤੋਂ ਉਹ ਟਵਿੱਟਰ 'ਤੇ ਅਕਸਰ ਕਿਸੇ ਨਾ ਕਿਸੇ ਸੈਲੇਬ ਨਾਲ ਭਿੜ ਰਹੀ ਹੈ। ਕੰਗਨਾ ਨੇ ਇੱਕ ਫੇਕ ਟਵੀਟ ਨੂੰ ਰੀਟਵੀਟ ਕੀਤਾ ਅਤੇ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਬਜ਼ੁਰਗ ਦਾਦੀ ਲਈ ਅਣਉਚਿਤ ਸ਼ਬਦ ਕਹੇ। ਉਦੋਂ ਤੋਂ, ਉਸ ਨੇ ਕਈ ਸੈਲੇਬ੍ਰਿਟੀਜ਼ ਦੀ ਆਲੋਚਨਾ ਦਾ ਸਾਹਮਣਾ ਕੀਤਾ। Kangna ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਬਜ਼ੁਰਗ ਕਿਸਾਨ ਮਹਿਲਾ ਖਿਲਾਫ ਟਿੱਪਣੀ ਕਰਨਾ ਪਿਆ ਭਾਰੀ, ਹੁਣ DSGMC ਨੇ ਭੇਜਿਆ ਲੀਗਲ ਨੋਟਿਸ
ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਜਾਰੀ ਹੈ। ਹੁਣ, ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਟਵਿੱਟਰ 'ਤੇ ਕੰਗਣਾ ਨੂੰ ਘੇਰਿਆ ਹੈ, "ਗਲਤ ਪੰਗਾ ਲੈ ਲਿਆ" ਅਸਲ ਵਿੱਚ ਵਿਜੇਂਦਰ ਨੇ ਕੰਗਨਾ ਦੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਸ ਨੇ ਦਿਲਜੀਤ ਦੋਸਾਂਝ ਨੂੰ ਕਰਨ ਜੌਹਰ ਦਾ ਪਾਲਤੂ ਕਿਹਾ ਹੈ।

Kangna Kangna
ਕੰਗਨਾ ਰਣੌਤ ਨੇ ਟਵੀਟ 'ਚ ਕਰਦਿਆਂ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮਐਸਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ।
Kangana Ranaut Kangana Ranaut
ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।'' https://twitter.com/boxervijender/status/1334426156745990144 ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਔਰਤ ਦੇ ਬਿਆਨ ਨੂੰ ਟਵੀਟ ਕੀਤਾ ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ  ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ।  

0 Comments
0

You may also like