ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਸ਼ੇਅਰ ਕੀਤੀ ਵੀਡੀਓ

written by Rupinder Kaler | January 16, 2021

ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਜੇਲ੍ਹ ’ਚੋਂ  ਰਿਹਾਅ ਹੋ ਗਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਬਰਾੜ ਨੂੰ 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਭੜਕਾਊ ਗੀਤ ਗਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ।ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ। shree brar ਹੋਰ ਪੜ੍ਹੋ : ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੇ ਵਿਆਹ ਦੀ ਡੇਟ ਆਈ ਸਾਹਮਣੇ ਸਾਹਮਣੇ, ਇਸ ਦਿਨ ਕਰਵਾਉਣਗੇ ਵਿਆਹ ਰਾਜ ਕੁਮਾਰ ਰਾਓ ਨੇ ਦੱਸਿਆ ਸ਼ਾਹਰੁਖ ਖ਼ਾਨ ਕਰਕੇ ਬਣਿਆ ਅਦਾਕਾਰ ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ । ਇਸ ਵੀਡੀਓ ਵਿੱਚ ਉਸ ਨੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਉਸ ਦਾ ਸਾਥ ਦਿੱਤਾ । shree brar ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਿਹਾ ਕਿ ‘ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਅਜਿਹਾ ਗੀਤ ਬਣਾਇਆ …. 'ਤੇ ਅੱਜ ਤੋਂ ਬਾਅਦ ਅਜਿਹਾ ਕੋਈ ਗੀਤ ਨਹੀਂ ਕਰਾਂਗਾ, ਜਿਸ ਵਿਚ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਹੋਵੇ । ਦੱਸ ਦਈਏ ਕਿ ਜਦੋਂ ਸ਼੍ਰੀ ਦੀ ਗ੍ਰਿਫ਼ਤਾਰੀ ਹੋਈ ਤਾਂ ਪੰਜਾਬੀ ਇੰਡਸਟ੍ਰੀ ਚੋਂ ਰਣਜੀਤ ਬਾਵਾ ਅਤੇ ਐਮੀ ਵਿਰਕ ਵਰਗੇ ਕਲਾਕਾਰ ਸ਼੍ਰੀ ਦੇ ਹੱਕ 'ਚ ਖੜੇ ਹੋਏ ਸਨ ।

0 Comments
0

You may also like