Advertisment

ਨੀਰੂ ਬਾਜਵਾ ਨੂੰ ਘਰ ਜਾਣ ਦੀ ਚੜ੍ਹੀ ਏਨੀਂ ਖੁਸ਼ੀ, ਕਮਰੇ ‘ਚ ਖਿਲਰੇ ਪਏ ਕੱਪੜਿਆਂ ’ਚ ਹੀ ਬਣਾ ਦਿੱਤੀ ਵੀਡੀਓ

author-image
By Lajwinder kaur
New Update
ਨੀਰੂ ਬਾਜਵਾ ਨੂੰ ਘਰ ਜਾਣ ਦੀ ਚੜ੍ਹੀ ਏਨੀਂ ਖੁਸ਼ੀ, ਕਮਰੇ ‘ਚ ਖਿਲਰੇ ਪਏ ਕੱਪੜਿਆਂ ’ਚ ਹੀ ਬਣਾ ਦਿੱਤੀ ਵੀਡੀਓ
Advertisment
ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਅਤੇ ਬਕਮਾਲ ਦੀ ਅਦਾਕਾਰਾ ਨੀਰੂ ਬਾਜਵਾ Neeru Bajwa ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
Advertisment
ਹੋਰ ਪੜ੍ਹੋ : ਸੰਨੀ ਦਿਓਲ ਬੱਚਿਆਂ ਵਾਂਗ ਬਰਫ ‘ਚ ਖੇਡਦੇ ਨਜ਼ਰ ਆਏ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਕੂਲ ਅੰਦਾਜ਼, ਦੇਖੋ ਵੀਡੀਓ   inside image of neeru bajwa ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਹ ਬਹੁਤ ਖੁਸ਼ ਨਜ਼ਰ ਆ ਰਹੀ ਹੈ । ਤੁਸੀਂ ਦੇਖ ਸਕਦੇ ਹੋ ਉਹ ਦਿਲਜੀਤ ਦੋਸਾਂਝ ਦੇ ਗੀਤ ਵਾਇਬ ਉੱਤੇ ਜੰਮ ਕੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਵੀਡੀਓ ਬਨਾਉਂਦੇ ਹੋਏ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਰੂਮ ਚ ਚਾਰੇ ਪਾਸੇ ਕੱਪੜੇ ਖਿਲਰੇ ਪਏ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਹੋਰ ਪੜ੍ਹੋ : ਯੁਜਵੇਂਦਰ ਚਾਹਲ ਨੂੰ ਸ਼ਰਟਲੈੱਸ ਵਰਕਆਊਟ ਦੇਖ ਕੇ, ਸ਼ਿਖਰ ਧਵਨ ਨੇ ਕਿਹਾ ਰੱਬ ਦਾ ਵਾਸਤਾ ਯੂਵੀ..., ਵੀਡੀਓ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ
Advertisment
Neeru Bajwa image From instagram ਦੱਸ ਦਈਏ ਇਸ ਖੁਸ਼ੀ ਦਾ ਕਾਰਨ, ਇਹ ਹੈ ਕਿ ਉਹ ਆਪਣੇ ਘਰ ਵਾਪਿਸ ਜਾ ਰਹੀ ਹੈ। ਉਹ ਪਿਛਲੇ ਸਾਲ ਦੇ ਦਸੰਬਰ ਮਹੀਨੇ ਤੋਂ ਲੰਡਨ ਚ ਕੋਕਾ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਫ਼ਿਲਮ ਚ ਉਹ ਗੁਰਨਾਮ ਭੁੱਲਰ ਦੇ ਨਾਲ ਪਹਿਲੀ ਵਾਰ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।  ਨੀਰੂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਫ਼ਿਲਮ ਕੋਕਾ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤੇ ਹੁਣ ਉਹ ਆਪਣੇ ਘਰ ਵਾਪਿਸ ਜਾ ਰਹੀ ਹੈ। ਉਹ ਆਪਣੀ ਬੱਚੀਆਂ ਨੂੰ ਮਿਲਣ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ। ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਇਸ ਵੀਡੀਓ ਉੱਤੇ ਕਮੈਂਟ ਅਤੇ ਲਾਈਕਸ ਆ ਚੁੱਕੇ ਹਨ।
 
View this post on Instagram
 

A post shared by Neeru Bajwa (@neerubajwa)

Advertisment

Stay updated with the latest news headlines.

Follow us:
Advertisment
Advertisment
Latest Stories
Advertisment