ਫ਼ਿਲਮ ‘ਲੇਖ਼’ ਤੋਂ ਬਾਅਦ ਇਸ ਫ਼ਿਲਮ ‘ਚ ਨਜ਼ਰ ਆਉਣਗੇ ਗੁਰਨਾਮ ਭੁੱਲਰ

written by Shaminder | April 15, 2022

ਗੁਰਨਾਮ ਭੁੱਲਰ (Gurnam Bhullar ) ਜੋ ਕਿ ਆਪਣੀ ਫ਼ਿਲਮ ‘ਲੇਖ਼’ ਨੂੰ ਲੈ ਕੇ ਏਨੀਂ ਦਿਨੀਂ ਖੂਬ ਚਰਚਾ ਵਟੋਰ ਰਹੇ ਹਨ । ਪਰ ਹੁਣ ਉਹ ਆਪਣੀ ਅਗਲੀ ਫ਼ਿਲਮ ‘ਕੋਕਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਫਸਟ ਲੁੱਕ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਫ਼ਿਲਮ ‘ਚ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਨੀਰੂ ਬਾਜਵਾ ਨੇ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਇਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ‘ਲੇਖ਼’ ਦਾ ਪਹਿਲਾ ਗੀਤ ‘ਉੱਡ ਗਿਆ’, ਦੇਖਣ ਨੂੰ ਮਿਲੇਗੀ ਗੁਰਨਾਮ ਭੁੱਲਰ ਤੇ ਤਾਨੀਆ ਦੀ ਰੋਮਾਂਟਿਕ ਕਮਿਸਟਰੀ

ਇਸ ਮੋਸ਼ਨ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਬੇਬੇ ਸੱਚ ਕਹਿੰਦੀ ਹੁੰਦੀ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ’ ।ਇਸ ਤੋਂ ਪਹਿਲਾਂ ਗੁਰਨਾਮ ਅਤੇ ਨੀਰੂ ਨੇ ਫਿਲਮ ਦੀ ਘੋਸ਼ਣਾ ਕਰਦੇ ਹੋਏ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਇੱਕ ਹੱਥ ਨਾਲ ਚੁੱਕਦੇ ਹੋਏ ਨੀਰੂ ਦਾ ਦੂਜਾ ਹੱਥ ਫੜਿਆ ਹੋਇਆ ਹੈ।

neeru bajwa image From instagram

ਰੋਮਾਂਟਿਕ ਪੋਸਟਰ ਨੇ ਬਿਨਾਂ ਸ਼ੱਕ ਸਾਬਤ ਕਰ ਦਿੱਤਾ ਹੈ ਕਿ ਇਸ ਵਿੱਚ ਇੱਕ ਸ਼ਾਨਦਾਰ ਪ੍ਰੇਮ ਕਹਾਣੀ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸੰਤੋਸ਼ ਸੁਭਾਸ਼ ਥੀਟੇ ਅਤੇ ਭਾਨੂ ਠਾਕੁਰ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ ਹੈ ਅਤੇ ਇਹ 20 ਮਈ, 2022 ਨੂੰ ਰਿਲੀਜ਼ ਹੋਵੇਗੀ। ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ ਨੇ ਵੀ ਕਈ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਜਲਦ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਨਜ਼ਰ ਆਉਣਗੇ ।

You may also like