ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਦਾ ਗੀਤ ਸੁਣ ਕੇ ਕਮਲ ਖ਼ਾਨ ਵੀ ਹੋ ਗਏ ਮੁਰੀਦ, ਸਾਂਝਾ ਕੀਤਾ ਵੀਡੀਓ

written by Shaminder | September 14, 2021

ਅਕਸਰ ਸੁਣਨ ਨੂੰ ਮਿਲਦਾ ਹੈ ਪੁੱਤਰ ਦੇ ਪੈਰ ਪੰਘੂੜੇ ‘ਚ ਦਿੱਸਣ ਲੱਗ ਜਾਂਦੇ ਹਨ । ਇਹ ਗੱਲ ਸਹੀ ਸਾਬਿਤ ਹੋ ਰਹੀ ਗਾਇਕਾ ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ (Kulwinder Kally ) ਦੇ ਬੇਟੇ ਦਾਨਵੀਰ ਸਿੰਘ ‘ਤੇ । ਜੋ ਗਾਇਕੀ ਦੇ ਖੇਤਰ ‘ਚ ਏਨੀ ਕੁ ਮਹਾਰਤ ਰੱਖਦਾ ਹੈ ਕਿ ਕੋਈ ਵੀ ਉਸ ਤੋਂ ਗੀਤ ਸੁਣਦਾ ਹੈ ਤਾਂ ਉਸ ਦਾ ਕਾਇਲ ਹੋ ਜਾਂਦਾ ਹੈ । ਗਾਇਕ ਕਮਲ ਖ਼ਾਨ ਨੇ ਦਾਨਵੀਰ ਸਿੰਘ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

gurlej with family Image From Instagram

ਹੋਰ ਪੜ੍ਹੋ : ਮਨਕਿਰਤ ਔਲਖ ਕਿਊਟ ਜਿਹੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਸਾਂਝਾ ਕੀਤਾ ਵੀਡੀਓ

ਇਸ ਵੀਡੀਓ ‘ਚ ਕਮਲ ਖ਼ਾਨ ਦਾਨਵੀਰ ਤੋਂ ਗਾਣਾ ਸੁਣ ਰਹੇ ਹਨ ਅਤੇ ਦਾਨਵੀਰ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ ।ਦਾਨਵੀਰ ਜਾਨੀ ਦਾ ਲਿਖਿਆ ਗੀਤ ਗਾ ਕੇ ਸੁਣਾ ਰਿਹਾ ਹੈ ।

 

View this post on Instagram

 

A post shared by KAMAL KHAN (@thekamalkhan)

ਸੋਸ਼ਲ ਮੀਡੀਆ ‘ਤੇ ਦਾਨਵੀਰ ਦੇ ਇਸ ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ ਅਤੇ ਲੋਕ ਦਾਨਵੀਰ ਦੇ ਇਸ ਗਾਣੇ ਦੀ ਤਾਰੀਫ ਕਰ ਰਹੇ ਹਨ ।

Gurlej Akhtar Image From Instagram

ਕਮਲ ਖ਼ਾਨ ਦੇ ਨਾਲ ਇਸ ਵੀਡੀਓ ‘ਚ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਕਈ ਜਣੇ ਬੈਠੇ ਨਜ਼ਰ ਆ ਰਹੇ ਹਨ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਲੰਮੇ ਅਰਸੇ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ । ਉੱਥੇ ਹੀ ਗਾਇਕ ਕਮਲ ਖ਼ਾਨ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਹਨ ।

 

0 Comments
0

You may also like