ਕਪਿਲ ਸ਼ਰਮਾ ਦੇ ਸ਼ੋਅ 'ਚ ਟੀਵੀ 'ਤੇ ਮੁੜ ਤੋਂ ਵਾਪਸੀ ਕਰਨ ਜਾ ਰਿਹਾ ਹੈ ਇਹ ਅਦਾਕਾਰ 

Written by  Shaminder   |  April 30th 2019 04:07 PM  |  Updated: April 30th 2019 04:07 PM

ਕਪਿਲ ਸ਼ਰਮਾ ਦੇ ਸ਼ੋਅ 'ਚ ਟੀਵੀ 'ਤੇ ਮੁੜ ਤੋਂ ਵਾਪਸੀ ਕਰਨ ਜਾ ਰਿਹਾ ਹੈ ਇਹ ਅਦਾਕਾਰ 

ਟੀਵੀ ਇੰਡਸਟਰੀ 'ਚ ਕਾਫੀ ਸਮੇਂ ਤੋਂ ਬ੍ਰੇਕ ਲੈਣ ਤੋਂ ਬਾਅਦ ਹੁਣ ਸੰਦੀਪ ਅਨੰਦ ਮੁੜ ਤੋਂ ਟੀਵੀ 'ਤੇ ਵਾਪਸੀ ਕਰਨ ਜਾ ਰਹੇ ਹਨ । ਇਸ ਵਾਰ ਉੁਹ ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦੇ ਜ਼ਰੀਏ ਟੀਵੀ ਇੰਡਸਟਰੀ 'ਚ ਨਜ਼ਰ ਆਉਣਗੇ । "ਮੈਡਮ ਮੇ ਆਈ ਕਮ ਇਨ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਅਦਾਕਾਰ ਸੰਦੀਪ ਅਨੰਦ ਨੇ ਟੀਵੀ ਤੋਂ ਬ੍ਰੇਕ ਲਿਆ ਸੀ ।

ਹੋਰ ਵੇਖੋ :ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਬੱਚਿਆਂ ਨਾਲ ਕੁਝ ਇਸ ਤਰ੍ਹਾਂ ਮਨਾਇਆ ਵਿਸਾਖੀ ਦਾ ਤਿਉਹਾਰ

संबंधित इमेज

 

ਸੰਦੀਪ ਅਨੰਦ ਨੇ ਕਿਹਾ ਸੀ ਕਿ ਉਨ੍ਹਾਂ ਨੂੰ "ਮੈਡਮ ਮੇ ਆਈ ਕਮ ਇਨ" ਤੋਂ ਬਾਅਦ ਕਈ ਆਫਰ ਮਿਲੇ ਪਰ ਉਨ੍ਹਾਂ ਨੇ ਕੋਈ ਵੀ ਆਫਰ ਸਵੀਕਾਰ ਨਹੀਂ ਸੀ ਕੀਤਾ । ਜਿਸ ਤੋਂ ਬਾਅਦ ਮੇਰੇ ਦੋਸਤਾਂ ਨੇ ਸਮਝਿਆ ਕਿ ਮੈਂ ਬੇਵਕੂਫ ਹਾਂ । ਪਰ ਹੁਣ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਜ਼ਰੀਏ ਟੀਵੀ ਇੰਡਸਟਰੀ 'ਚ ਵਾਪਸੀ ਕਰਨਗੇ । ਕਿਉਂਕਿ ਕਪਿਲ ਸ਼ਰਮਾ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਵੀ ਮੇਰਾ ਕੰਮ ਕਰਨ ਦਾ ਤਰੀਕਾ ਬਹੁਤ ਪਸੰਦ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਤੋਂ ਵੀ ਉਹ ਕਈ ਕਮੇਡੀ ਸ਼ੋਅ ਦੇ ਜ਼ਰੀਏ ਖੂਬ ਵਾਹ-ਵਾਹੀ ਲੁੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network