Advertisment

ਕਈ ਸਾਲਾਂ ਬਾਅਦ ਯੁੱਧਵੀਰ ਮਾਣਕ ਨੇ ‘ਪਿਰ ਦੇਖਨ ਕੀ ਆਸ’ ਸ਼ਬਦ ਦੇ ਨਾਲ ਪੰਜਾਬੀ ਇੰਡਸਟਰੀ ‘ਚ ਕੀਤੀ ਵਾਪਸੀ, ਪ੍ਰਸ਼ੰਸਕ ਦੇ ਰਹੇ ਵਧਾਈ

author-image
By Shaminder
New Update
ਕਈ ਸਾਲਾਂ ਬਾਅਦ ਯੁੱਧਵੀਰ ਮਾਣਕ ਨੇ ‘ਪਿਰ ਦੇਖਨ ਕੀ ਆਸ’ ਸ਼ਬਦ ਦੇ ਨਾਲ ਪੰਜਾਬੀ ਇੰਡਸਟਰੀ ‘ਚ ਕੀਤੀ ਵਾਪਸੀ, ਪ੍ਰਸ਼ੰਸਕ ਦੇ ਰਹੇ ਵਧਾਈ
Advertisment
ਗਾਇਕ ਯੁੱਧਵੀਰ ਮਾਣਕ (Yudhvir Manak) ਜੋ ਪਿਛਲੇ ਕਈ ਸਾਲਾਂ ਤੋਂ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਸਨ । ਉਨ੍ਹਾਂ ਦਾ ਇਲਾਜ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ । ਪਰ ਹੁਣ ਤੰਦਰੁਸਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਮੁੜ ਤੋਂ ਇੰਡਸਟਰੀ ‘ਚ ਵਾਪਸੀ ਕਰ ਲਈ ਹੈ । ਉਨ੍ਹਾਂ ਦਾ ਨਵਾਂ ਗੀਤ ‘ਪਿਰ ਦੇਖਨ ਕੀ ਆਸ’
Advertisment
(Pir Dekhan Ki Aas) ਸ਼ਬਦ (Shabad) ਰਿਲੀਜ਼ ਹੋਇਆ ਹੈ । ਇਸ ਸ਼ਬਦ ਨੂੰ ਜੈਜ਼ੀ ਬੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । Yudhveer Manak Image Source:Youtube
Advertisment
ਹੋਰ ਪੜ੍ਹੋ : ਗਾਇਕਾ ਕਮਲਜੀਤ ਨੀਰੂ ਆਪਣੇ ਨਵ-ਵਿਆਹੇ ਪੁੱਤਰ ਦੇ ਨਾਲ ਡਿਨਰ ‘ਤੇ ਗਈ, ਕਿਹਾ ‘ਥੈਂਕ ਯੂ ਰੂਬੀ ਅਤੇ ਸਾਰੰਗ ਵਧੀਆ ਸ਼ਾਮ ਦੇ ਲਈ’ ਯੁੱਧਵੀਰ ਮਾਣਕ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਹੈ ਅਤੇ ਮਿਊਜ਼ਿਕ ਜੌਏ ਅਤੁਲ ਨੇ ਦਿੱਤਾ ਹੈ ।ਸਰਬਜੀਤ ਸਿੰਘ ਦੀ ਡਾਇਰੈਕਸ਼ਨ ਹੇਠ ਇਸ ਸ਼ਬਦ ਨੂੰ ਤਿਆਰ ਕੀਤਾ ਗਿਆ ਹੈ । ਗੀਤ ਦੀ ਫੀਚਰਿੰਗ ‘ਚ ਯੁੱਧਵੀਰ ਮਾਣਕ ਨਜ਼ਰ ਆ ਰਹੇ ਹਨ । Yudhveer Manak Shabad Image Source : Youtube ਹੋਰ ਪੜ੍ਹੋ : ਪਿਤਾ ਦੀ ਬਰਸੀ ‘ਤੇ ਭਾਵੁਕ ਹੋਈ ਗਾਇਕਾ ਪਰਵੀਨ ਭਾਰਟਾ, ਭਾਵੁਕ ਪੋਸਟ ਕੀਤੀ ਸਾਂਝੀ ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ । ਇਸ ਸ਼ਬਦ ‘ਚ ਉਸ ਪ੍ਰਮਾਤਮਾ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਦੇਖਣ ਦੀ ਤਾਂਘ ਜੀਵ ਨੂੰ ਹਰ ਸਮੇਂ ਲੱਗੀ ਰਹਿੰਦੀ ਹੈ । ਬਾਬਾ ਫਰੀਦ ਜੀ ਦੀ ਇਸ ਬਾਣੀ ‘ਚ ਕਿਹਾ ਗਿਆ ਹੈ ਕਿ ‘ਹੇ ਕਾਗ ਤੂੰ ਭਾਵੇਂ ਇਸ ਸਰੀਰ ਦੀ ਬੋਟੀ ਬੋਟੀ ਖਾ ਲੈ, ਪਰ ਇਨ੍ਹਾਂ ਦੋਨਾਂ ਅੱਖਾਂ ਨੂੰ ਨਾਂ ਛੇੜੀ, ਕਿਉਂਕਿ ਇਨ੍ਹਾਂ ਦੇ ਜ਼ਰੀਏ ਹੀ ਮੈਂ ਉਸ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ। Yudhveer Manak Shabad Image Source : Youtube ਯੁੱਧਵੀਰ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸਾਲਾਂ ਬਾਅਦ ਆਪਣੇ ਇਸ ਸ਼ਬਦ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment