ਰਾਨੂੰ ਮੰਡਲ ਤੋਂ ਬਾਅਦ ਇੱਕ ਹੋਰ ਉਭਰਦੇ ਸਿਤਾਰੇ ਦਾ ਵੀਡੀਓ ਅਤਿੰਦਰ ਚੱਕਰਵਰਤੀ ਨੇ ਕੀਤਾ ਸਾਂਝਾ, ਲੱਖਾਂ 'ਚ ਹੋਏ ਵਿਊਜ਼

Written by  Aaseen Khan   |  September 07th 2019 12:19 PM  |  Updated: September 07th 2019 12:19 PM

ਰਾਨੂੰ ਮੰਡਲ ਤੋਂ ਬਾਅਦ ਇੱਕ ਹੋਰ ਉਭਰਦੇ ਸਿਤਾਰੇ ਦਾ ਵੀਡੀਓ ਅਤਿੰਦਰ ਚੱਕਰਵਰਤੀ ਨੇ ਕੀਤਾ ਸਾਂਝਾ, ਲੱਖਾਂ 'ਚ ਹੋਏ ਵਿਊਜ਼

ਅਤਿੰਦਰ ਚੱਕਰਵਰਤੀ ਉਹ ਸ਼ਖਸ ਜਿਸ ਨੇ ਰਾਨੂੰ ਮੰਡਲ ਦੀ ਕਿਸਮਤ ਬਦਲ ਦਿੱਤੀ ਹੈ। ਅਤਿੰਦਰ ਹੀ ਉਹ ਸ਼ਖਸ ਹੈ ਜਿਸ ਨੇ ਪੱਛਮੀ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ 'ਤੇ ਰਾਨੂੰ ਮੰਡਲ ਦਾ ਵੀਡੀਓ ਬਣਾਇਆ ਅਤੇ ਉਸ ਦੇ ਕਿਸਮਤ ਬਦਲ ਦਿੱਤੀ। ਹੁਣ ਰਾਨੂੰ ਮੰਡਲ ਤੋਂ ਬਾਅਦ ਅਤਿੰਦਰ ਇੱਕ ਹੋਏ ਉਭਰਦੇ ਸਿਤਾਰੇ ਨੂੰ ਦੁਨੀਆ ਅੱਗੇ ਲੈ ਕੇ ਆ ਚੁੱਕੇ ਹਨ।

ਵੀਡੀਓ 'ਚ ਨਜ਼ਰ ਆ ਰਹੇ ਇਸ ਸ਼ਖਸ ਦਾ ਨਾਮ ਸੁਰਾਜੀਤ ਮੁਖਰਜੀ ਹੈ। ਵੀਡੀਓ 'ਚ ਸੁਰਾਜੀਤ 'ਪਰਿਚੈ' ਫ਼ਿਲਮ ਦਾ ਗੀਤ ਮੁਸਾਫ਼ਿਰ ਹੂੰ ਯਾਰੋ' ਗਾਣਾ ਗਾ ਰਹੇ ਹਨ। 'ਪਰਿਚੈ' ਫ਼ਿਲਮ ਦੇ ਇਸ ਗੀਤ ਨੂੰ ਅਦਾਕਾਰ ਜਿਤੇਂਦਰ 'ਤੇ ਫ਼ਿਲਮਾਇਆ ਗਿਆ ਹੈ ਅਤੇ ਗਾਇਕ ਕਿਸ਼ੋਰ ਕੁਮਾਰ ਹਨ। ਸੁਰਾਜੀਤ ਦੇ ਗਾਣੇ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇੱਥੋਂ ਤੱਕ ਕਿ ਸੁਰਾਜੀਤ ਦੀ ਅਵਾਜ਼ ਦੀ ਤੁਲਨਾ ਲੋਕਾਂ ਵੱਲੋਂ ਕਿਸ਼ੋਰ ਕੁਮਾਰ ਨਾਲ ਵੀ ਕੀਤੀ ਜਾ ਰਹੀ ਹੈ।

ਹੋਰ ਵੇਖੋ : ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ

Surajit Mukhrji Surajit Mukhrji

ਜਿੱਥੇ ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਉੱਥੇ ਹੀ ਅਤਿੰਦਰ ਦੀ ਵੀ ਤਰੀਫ਼ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਅਤਿੰਦਰ ਜਿਹੜੇ ਹੁਣ ਰਾਨੂੰ ਮੰਡਲ ਦੇ ਮੈਨੇਜਰ ਦਾ ਕੰਮ ਸੰਭਾਲ ਰਹੇ ਹਨ। ਅਤਿੰਦਰ 'ਤੇ ਰਾਨੂੰ ਦੀ ਬੇਟੀ ਨੇ ਗੰਭੀਰ ਦੋਸ਼ ਵੀ ਲਗਾਏ ਹਨ। ਰਾਨੂੰ ਮੰਡਲ ਦੀ ਬੇਟੀ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਮਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ 'ਤੇ ਰਾਨੂੰ ਮੰਡਲ ਨੇ ਵੀ ਚੁੱਪੀ ਤੋੜੀ ਹੈ। ਇੱਕ ਇੰਟਰਵਿਊ 'ਚ ਉਸ ਦਾ ਕਹਿਣਾ ਹੈ ਕਿ ਅਤਿੰਦਰ ਵੱਲੋਂ ਉਸ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਉਸ ਦੀ ਬੇਟੀ ਨੂੰ ਕੋਈ ਧਮਕੀ ਦਿੱਤੀ ਜਾ ਰਹੀ ਹੈ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network