ਕੰਗਨਾ ਦੀ ਰੇਲ ਬਣਾ ਕੇ ਗਾਇਕ ਮੀਕਾ ਸਿੰਘ ਨੇ ਕਿਸਾਨਾਂ ਨੂੰ ਕੀਤੀ ਖ਼ਾਸ ਅਪੀਲ

written by Rupinder Kaler | December 09, 2020

ਕੰਗਨਾ ਰਣੌਤ ਨੇ ਪਿਛਲੇ ਦਿਨੀਂ ਕਿਸਾਨਾਂ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ । ਜਿਸ ਵਿੱਚ ਉਸ ਨੇ ਇੱਕ ਮਾਤਾ ਨੂੰ ਲੈ ਕੇ ਗਲਤ ਸ਼ਬਦ ਵਰਤੇ ਸਨ । ਇਸ ਮੁੱਦੇ ਤੇ ਕੰਗਨਾ ਦੀ ਦਿਲਜੀਤ ਦੋਸਾਂਝ ਟਵਿੱਟਰ ਤੇ ਤੂੰ ਤੂੰ ਮੈਂ ਮੈਂ ਵੀ ਹੋਈ ਸੀ । ਜਿਸ ਤੋਂ ਬਾਅਦ ਕੰਗਨਾ ਆਪਣੇ ਟਵੀਟ ਨਾਲ ਪੂਰੀ ਇੰਡਸਟਰੀ ਦੇ ਨਿਸ਼ਾਨੇ ਤੇ ਆ ਗਈ ਹੈ । ਸਿੰਗਰ ਮੀਕਾ ਸਿੰਘ ਨੇ ਕੰਗਨਾ ਨੂੰ ਬਹੁਤ ਖਰੀ-ਖੋਟੀ ਸੁਣਾਈ । mika singh ਹੋਰ ਪੜ੍ਹੋ :

mika singh ਮੀਕਾ ਸਿੰਘ ਨੇ ਇੱਕ ਹੋਰ ਟਵੀਟ ਕੀਤੀ ਜਿਸ ਵਿੱਚ ਉਸਨੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਦੂਜੇ ਪਾਸੇ ਬਿਨਾਂ ਨਾਮ ਲਏ ਕੰਗਨਾ ਤੇ ਨਿਸ਼ਾਨਾ ਸਾਧਿਆ ਹੈ । ਮੀਕਾ ਸਿੰਘ ਨੇ ਟਵੀਟ ਕਰਕੇ ਲਿਖਿਆ ਹੈ ਕਿ – ਮੈਂ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸ਼ਾਂਤੀ ਬਣਾਏ ਰੱਖੋ । ਮੰਦੇ ਸ਼ਬਦ ਵਰਤਣ ਦੀ ਜਰੂਰਤ ਨਹੀਂ ਹੈ । mika singh ਬੁਰੇ ਸ਼ਬਦਾਂ ਦਾ ਪ੍ਰਯੋਗ ਨਾ ਕਰੋ । ਕੁਝ ਲੋਕ ਬਿਨਾਂ ਵਜ੍ਹਾ ਹੀ ਜ ਸਮੱਸਿਆਵਾਂ ਪੈਦਾ ਕਰ ਰਹੇ ਹਨ । ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸ਼ਾਂਤੀ ਬਣਾਏ ਰੱਖੋ ।ਇਸ ਤੋਂ ਪਹਿਲਾ ਵੀ ਕੰਗਨਾ ਤੇ ਨਿਸ਼ਾਨਾ ਲਾਉਂਦੇ ਹੋਏ ਮੀਕਾ ਸਿੰਘ ਨੇ ਕਿਹਾ ਕਿ ਕੰਗਨਾ ਪਾਗਲ ਹੋ ਗਈ ਹੈ ਤਾਂ ਹੀ ਗਲਤ ਟਿੱਪਣੀਆਂ ਕਰ ਰਹੀ ਹੈ । ਮੀਕਾ ਸਿੰਘ ਨੇ ਕਿਹਾ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸ਼ਾਂਤ ਰਹੋ ।

0 Comments
0

You may also like