ਬਰੇਕਅਪ ਦੇ ਕਈ ਸਾਲਾਂ ਬਾਅਦ ਸੋਮੀ ਅਲੀ ਨੇ ਸਾਧਿਆ ਸਲਮਾਨ ਖ਼ਾਨ ’ਤੇ ਨਿਸ਼ਾਨਾ, ਕਿਹਾ ‘ਸਲਮਾਨ ਦੇ ਨਾਲ ਸੰਪਰਕ ਵਿੱਚ ਨਾ ਰਹਿਣਾ ਉਹਨਾਂ ਦੀ ਸਿਹਤ ਲਈ ਚੰਗਾ ਸੀ’

written by Rupinder Kaler | July 19, 2021

ਸੋਮੀ ਅਲੀ ਨੇ ਆਪਣੇ ਛੋਟੇ ਜਿਹੇ ਫ਼ਿਲਮੀ ਕਰੀਅਰ ਵਿੱਚ ਖੂਬ ਨਾਂਅ ਕਮਾਇਆ ਹੈ । ਉਹਨਾਂ ਨੂੰ ਫ਼ਿਲਮਾਂ ਦੀ ਬਜਾਏ ਰਿਲੇਸ਼ਨਸ਼ਿਪ ਕਰਕੇ ਸੁਰਖੀਆਂ ਵਿੱਚ ਜ਼ਿਆਦਾ ਰਹੀ ਹੈ । ਸੋਮੀ ਅਲੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਸਲਮਾਨ ਖ਼ਾਨ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ । ਇਹ ਹੀ ਇੱਕ ਕਾਰਨ ਸੀ ਜਿਸ ਦੀ ਵਜ੍ਹਾ ਕਰਕੇ ਉਹ ਇੱਕ ਦੂਜੇ ਤੋਂ ਵੱਖ ਹੋਏ ।

ਹੋਰ ਪੜ੍ਹੋ :

ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਤਸਵੀਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਮੀ ਅਲੀ 16 ਸਾਲ ਦੀ ਉਮਰ ਵਿੱਚ ਫ਼ਿਲਮਾਂ ਵਿੱਚ ਕੰਮ ਕਰਨ ਤੇ ਸਲਮਾਨ ਖ਼ਾਨ ਨਾਲ ਵਿਆਹ ਕਰਨ ਦੀ ਖੁਹਾਇਸ਼ ਲੈ ਕੇ ਮੁੰਬਈ ਆਈ ਸੀ । ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹਨਾਂ ਨੂੰ ਬੁਆਏਫਰੈਂਡ ਦੇ ਰੂਪ ਵਿੱਚ ਸਲਮਾਨ ਖ਼ਾਨ ਮਿਲਿਆ ਪਰ 1999 ਵਿੱਚ ਦੋਹਾਂ ਦਾ ਬ੍ਰੇਕਅਪ ਹੋ ਗਿਆ ਸੀ ।

ਸੋਮੀ ਨੇ ਹਾਲ ਹੀ ਵਿੱਚ ਇੰਟਰਵਿਊ ਵਿੱਚ ਕਿਹਾ ਕਿ ‘ਮੈਂ ਪਿਛਲੇ 5 ਸਾਲਾਂ ਤੋਂ ਸਲਮਾਨ ਖ਼ਾਨ ਦੇ ਸੰਪਰਕ ਵਿੱਚ ਨਹੀਂ ਹਾਂ …ਮੇਰਾ ਇਹ ਮੰਨਣਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਣਾ ਚੰਗੀ ਗੱਲ ਹੈ …ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਈ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਲਮਾਨ ਵੀ ਅੱਗੇ ਵੱਧ ਗਏ ਹਨ ਤੇ ਖੁਸ਼ ਹਨ ।ਮੈਨੂੰ ਨਹੀਂ ਪਤਾ ਮੇਰੇ ਜਾਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੀਆਂ ਕੁੜੀਆਂ ਆਈਆਂ । ਬਸ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ’ । ਸੋਮੀ ਨੇ ਕਿਹਾ ਕਿ ਸਲਮਾਨ ਦੇ ਨਾਲ ਸੰਪਰਕ ਵਿੱਚ ਨਾ ਰਹਿਣਾ ਉਹਨਾਂ ਦੀ ਸਿਹਤ ਲਈ ਚੰਗਾ ਸੀ ।

 

0 Comments
0

You may also like