ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਗਾਇਕ ਦੀ ਮੌਤ

written by Rupinder Kaler | March 03, 2021

ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਲੰਧਰ ਦੇ ਮਸ਼ਹੂਰ ਕਲਾਸੀਕਲ ਗਾਇਕ ਬੀ ਐੱਸ ਨਾਰੰਗ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਸ਼ਾਸ਼ਤਰੀ ਸੰਗੀਤ ਦਾ ਉਸਤਾਦ ਕਿਹਾ ਜਾਂਦਾ ਸੀ ।

mage from sukshinder shinda's instagram

ਹੋਰ ਪੜ੍ਹੋ :

ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ

ਬੀ ਐੱਸ ਨਾਰੰਗ ਰਾਗ ਦਰਬਾਰੀ, ਮੇਘ ਤੇ ਮਿਆਂ ਕੀ ਮਲਹਾਰ ਦਾ ਡੂੰਘਾ ਗਿਆਨ ਰੱਖਦੇ ਸਨ । ਉਹਨਾਂ ਤੋਂ ਸੁਖਵਿੰਦਰ ਬਬਲੂ ਤੋਂ ਲੈ ਕੇ ਹੰਸ ਰਾਜ ਹੰਸ ਤੱਕ ਕਈ ਗਾਇਕਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ । ਗਾਇਕ ਸੁਖਸਿੰਦਰ ਸ਼ਿੰਦਾ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦੇ ਪ੍ਰਗਟਾਵਾ ਕਰਦੇ ਹੋਏ ਲਿਖਿਆ ਹੈ ‘ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ !

ਹਾਲੇ ਸਰਦੂਲ ਭਾਅ ਜੀ ਦੇ ਤੁਰ ਜਾਵਣ ਦੇ ਸਦਮੇ ਤੋਂ ਬਾਹਰ ਨਹੀਂ ਆਏ ਅਤੇ ਅੱਜ ਸੰਗੀਤ ਦਾ ਸਮੁੰਦਰ ਤੇ ਸੰਗੀਤ ਦੀ ਯੂਨੀਵਰਸਿਟੀ ਉਸਤਾਦ ਬੀ.ਐਸ ਨਾਰੰਗ ਸਾਹਿਬ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ,ਇਹ ਘਾਟੇ ਕਦੇ ਪੂਰੇ ਨਹੀਂ ਹੋਣੇ ..ਭਰੇ ਮਨ ਨਾਲ ਅਲਵਿਦਾ ਬੀ.ਐਸ ਨਾਰੰਗ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਕਸ਼ੇ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਉਹਨਾਂ ਦੇ ਦਿਹਾਂਤ ਤੇ ਅਫਸੋਸ ਜਾਹਿਰ ਕੀਤਾ ਹੈ ।

0 Comments
0

You may also like