Advertisment

ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਗਾਇਕ ਦੀ ਮੌਤ

author-image
By Rupinder Kaler
New Update
ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਗਾਇਕ ਦੀ ਮੌਤ
Advertisment
ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਲੰਧਰ ਦੇ ਮਸ਼ਹੂਰ ਕਲਾਸੀਕਲ ਗਾਇਕ ਬੀ ਐੱਸ ਨਾਰੰਗ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਸ਼ਾਸ਼ਤਰੀ ਸੰਗੀਤ ਦਾ ਉਸਤਾਦ ਕਿਹਾ ਜਾਂਦਾ ਸੀ । publive-image mage from sukshinder shinda's instagram ਹੋਰ ਪੜ੍ਹੋ :
Advertisment
ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ publive-image ਬੀ ਐੱਸ ਨਾਰੰਗ ਰਾਗ ਦਰਬਾਰੀ, ਮੇਘ ਤੇ ਮਿਆਂ ਕੀ ਮਲਹਾਰ ਦਾ ਡੂੰਘਾ ਗਿਆਨ ਰੱਖਦੇ ਸਨ । ਉਹਨਾਂ ਤੋਂ ਸੁਖਵਿੰਦਰ ਬਬਲੂ ਤੋਂ ਲੈ ਕੇ ਹੰਸ ਰਾਜ ਹੰਸ ਤੱਕ ਕਈ ਗਾਇਕਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ । ਗਾਇਕ ਸੁਖਸਿੰਦਰ ਸ਼ਿੰਦਾ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦੇ ਪ੍ਰਗਟਾਵਾ ਕਰਦੇ ਹੋਏ ਲਿਖਿਆ ਹੈ ‘ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ! publive-image ਹਾਲੇ ਸਰਦੂਲ ਭਾਅ ਜੀ ਦੇ ਤੁਰ ਜਾਵਣ ਦੇ ਸਦਮੇ ਤੋਂ ਬਾਹਰ ਨਹੀਂ ਆਏ ਅਤੇ ਅੱਜ ਸੰਗੀਤ ਦਾ ਸਮੁੰਦਰ ਤੇ ਸੰਗੀਤ ਦੀ ਯੂਨੀਵਰਸਿਟੀ ਉਸਤਾਦ ਬੀ.ਐਸ ਨਾਰੰਗ ਸਾਹਿਬ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ,ਇਹ ਘਾਟੇ ਕਦੇ ਪੂਰੇ ਨਹੀਂ ਹੋਣੇ ..ਭਰੇ ਮਨ ਨਾਲ ਅਲਵਿਦਾ ਬੀ.ਐਸ ਨਾਰੰਗ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਕਸ਼ੇ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਉਹਨਾਂ ਦੇ ਦਿਹਾਂਤ ਤੇ ਅਫਸੋਸ ਜਾਹਿਰ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment