ਆਮਿਰ ਖ਼ਾਨ ਅਤੇ ਕਿਰਨ ਰਾਓ ਦੀ ਤਲਾਕ ਤੋਂ ਬਾਅਦ ਫਾਤਿਮਾ ਸਨਾ ਸ਼ੇਖ ਵੀ ਹੋ ਰਹੀ ਹੈ ਸੋਸ਼ਲ ਮੀਡੀਆ ’ਤੇ ਟ੍ਰੈਂਡ

written by Rupinder Kaler | July 03, 2021

ਆਮਿਰ ਖ਼ਾਨ ਅਤੇ ਕਿਰਨ ਰਾਓ ਵਿਆਹ ਦੇ 15 ਸਾਲਾਂ ਬਾਅਦ ਵੱਖ ਹੋ ਗਏ ਹਨ। ਇਸ ਜੋੜੇ ਦੇ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ ।ਕੁਝ ਲੋਕ ਆਮਿਰ ਅਤੇ ਕਿਰਨ ਦੇ ਇਸ ਫੈਸਲੇ ਦਾ ਸਮਰਥਨ ਕਰ ਰਹੇ ਹਨ ਜਦਕਿ ਕੁਝ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ। ਕੁਝ ਤਾਂ ਇਸ ਮਾਮਲੇ 'ਚ ਐਕਟਰਸ ਫਾਤਿਮਾ ਸਨਾ ਸ਼ੇਖ ਨੂੰ ਘਸੀਟ ਰਹੇ ਹਨ।

ਹੋਰ ਪੜ੍ਹੋ :

ਸੰਜੇ ਦੱਤ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇਸ ਖ਼ਾਸ ਸ਼ਖਸ ਦੀ ਝਲਕ ਦਿੱਤੀ ਦਿਖਾਈ

ਆਮਿਰ ਅਤੇ ਕਿਰਨ ਦੇ ਤਲਾਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਮਿਰ ਦੀ ਸਹਿ-ਸਟਾਰ ਰਹੀ ਫਾਤਿਮਾ ਸਨਾ ਸ਼ੇਖ ਵੀ ਟ੍ਰੈਂਡ ਹੋ ਰਹੀ ਹੈ। ਦਰਅਸਲ, ਲੋਕ ਸੋਸ਼ਲ ਮੀਡੀਆ 'ਤੇ ਕਿਆਸ ਲਗਾ ਰਹੇ ਹਨ ਕਿ ਕਿਰਨ ਰਾਓ ਤੋਂ ਆਮਿਰ ਖ਼ਾਨ ਦੇ ਤਲਾਕ ਦਾ ਕਾਰਨ ਫਾਤਿਮਾ ਸਨਾ ਸ਼ੇਖ ਦੀ ਨੇੜਤਾ ਹੈ।

ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਨੇ ਫਿਲਮ ‘ਦੰਗਲ’ ਵਿੱਚ ਇਕੱਠੇ ਕੰਮ ਕੀਤਾ ਸੀ। ਇਹ ਫਾਤਿਮਾ ਦੀ ਪਹਿਲੀ ਫਿਲਮ ਸੀ ਅਤੇ ਉਸਨੇ ਆਮਿਰ ਖ਼ਾਨ ਦੀ ਧੀ ਦਾ ਕਿਰਦਾਰ ਨਿਭਾਇਆ ਸੀ। ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਦੇ ਲਿੰਕ-ਅਪ ਦੀਆਂ ਅਫਵਾਹਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ।

You may also like