ਵਰੁਣ ਧਵਨ ਤੋਂ ਬਾਦ ਕੁਨਾਲ ਖੇਮੂ ਆਇਆ ਮੁੰਬਈ ਪੁਲਿਸ ਦੇ ਸ਼ਿਕੰਜੇ 'ਚ, ਮੰਗਣੀ ਪਈ ਮੁਆਫ਼ੀ

written by Gourav Kochhar | March 21, 2018

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਹਾ ਅਲੀ ਖਾਨ ਦੇ ਪਤੀ ਕੁਨਾਲ ਖੇਮੂ ਨੂੰ ਮੁੰਬਈ ਪੁਲਸ ਨੇ ਈ-ਚਲਾਨ ਭੇਜ ਕੇ 500 ਰੁਪਏ ਦਾ ਜੁਰਮਾਨਾ ਲਾਇਆ ਹੈ। 'ਗੋਲਮਾਲ' ਐਕਟਰ 'ਤੇ ਬਿਨਾਂ ਹੈਲਮੇਟ ਪਾਏ ਰੋਡ 'ਤੇ ਮੋਟਰਸਾਈਕਲ ਦਾ ਦੋਸ਼ ਲਾਇਆ ਹੈ। ਮੁੰਬਈ ਪੁਲਸ ਨੇ ਐਕਟਰ ਨੂੰ ਇਸ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਹੈ। ਬਿਨਾਂ ਹੈਲਮੇਟ ਪਾਏ ਮੋਟਰਸਾਈਕਲ 'ਤੇ ਸਵਾਰ ਕੁਨਾਲ ਖੇਮੂ ਦੀ ਇਸ ਤਸਵੀਰ ਨੂੰ ਇਕ ਆਮ ਸ਼ਖਸ ਨੇ ਮੁੰਬਈ ਪੁਲਸ ਨੂੰ ਭੇਜਿਆ ਸੀ।

ਇਸ ਤਸਵੀਰ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਕੁਨਾਲ ਖੇਮੂ ਨੂੰ ਚਾਲਾਨ ਭੇਜਿਆ। ਹਾਲਾਂਕਿ, ਕੁਨਾਲ ਖੇਮੂ ਨੇ ਆਪਣੀ ਇਸ ਹਰਕਤ ਲਈ ਤੁਰੰਤ ਮੁਆਫੀ ਮੰਗ ਲਈ। ਕੁਨਾਲ ਖੇਮੂ ਦੀ ਮੁਆਫੀ ਤੋਂ ਬਾਅਦ ਮੁੰਬਈ ਪੁਲਸ ਨੇ ਟਵਿਟਰ 'ਤੇ ਹੀ ਤੁਰੰਤ ਜਵਾਬ ਦੇ ਦਿੱਤਾ, ''ਤੁਹਾਨੂੰ ਮੋਟਰਸਾਈਕਲ ਨਾਲ ਪਿਆਰ ਹੈ, ਸਾਨੂੰ ਨਾਗਰਿਕਾਂ ਦੀ ਸੁਰੱਖਿਆ ਨਾਲ। ਅਸੀਂ ਚਾਹੁੰਦੇ ਹਾਂ ਕਿ ਇਕ ਮੁਆਫੀ ਨਾਲ ਦੁਰਘਟਨਾਵਾਂ ਟਲ ਜਾਣਗੀਆਂ! ਉਮੀਦ ਹੈ ਕਿ ਅਗਲੀ ਵਾਰ ਗਲਤੀ ਦਾ ਅਹਿਸਾਸ ਕੰਮ ਕਰਨ ਤੋਂ ਪਹਿਲਾਂ ਹੋਵੇਗਾ। ਇਕ ਈ-ਚਲਾਨ ਤੁਹਾਨੂੰ ਭੇਜ ਦਿੱਤਾ ਗਿਆ ਹੈ।'

ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਬਾਲੀਵੁੱਡ ਐਕਟਰ ਵਰੁਣ ਧਵਨ ਨੂੰ ਵੀ ਮੁੰਬਈ ਪੁਲਸ ਨੇ ਇਸੇ ਤਰ੍ਹਾਂ ਦਾ ਈ-ਚਲਾਨ ਭੇਜਿਆ ਸੀ। ਇਹ ਕਾਰਵਾਈ ਉਸ ਤਸਵੀਰ ਦੇ ਆਧਾਰ 'ਤੇ ਕੀਤੀ ਗਈ, ਜਿਸ 'ਚ ਵਰੁਣ ਨੇ ਸੜਕ ਵਿਚਕਾਰ ਦੂਜੀ ਗੱਡੀ 'ਚ ਬੈਠੇ ਫੈਨਜ਼ ਨੂੰ ਸੈਲਫੀ ਦਿੱਤੀ ਸੀ। ਕੁਨਾਲ ਇੰਨੀ ਦਿਨੀਂ ਵਕੀਲ ਜੇਠਮਲਾਨੀ ਦੀ ਬਾਇਓਪਿਕ 'ਚ ਕੰਮ ਕਰ ਰਹੇ ਹਨ।

ਉਹ ਪਤਨੀ ਸੋਹਾ ਅਲੀ ਖਾਨ ਤੇ ਰੋਨੀ ਸਰਕੂਵਾਲਾ ਨਾਲ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਮੇਕਰਸ ਨੇ ਦੱਸਿਆ ਕਿ ਜੇਠਮਲਾਨੀ ਨੇ ਆਪਣੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਦੀ ਆਗਿਆ ਦਿੱਤੀ ਹੈ। ਫਿਲਮ 'ਚ ਸਿਰਫ ਜੇਠਮਲਾਨੀ ਦੀ ਜ਼ਿੰਦਗੀ ਨਾਲ ਜੁੜੇ ਸਕਾਰਾਤਮਕ ਹੀ ਨਹੀਂ ਸਗੋਂ ਨਕਾਰਾਤਮਕ ਪਹਿਲੂਆਂ 'ਤੇ ਵੀ ਫੋਕਸ ਹੋਵੇਗਾ।

You may also like