ਬਾਲੀਵੁੱਡ ਐਕਟਰ ਧਰਮਿੰਦਰ ਦਾ ਲੁਧਿਆਣਾ ਦੇ ਰਹਿਣ ਵਾਲੇ ਕੇਵਲ ਅਗਰਵਾਲ ਕੋਲ ਹੈ ਬੇਸ਼ਕੀਮਤੀ ਤੋਹਫ਼ਾ, ਕਿਸੇ ਵੀ ਕੀਮਤ ‘ਤੇ ਦੇਣ ਲਈ ਨਹੀਂ ਹਨ ਤਿਆਰ

Written by  Rupinder Kaler   |  September 19th 2020 05:58 PM  |  Updated: September 19th 2020 05:58 PM

ਬਾਲੀਵੁੱਡ ਐਕਟਰ ਧਰਮਿੰਦਰ ਦਾ ਲੁਧਿਆਣਾ ਦੇ ਰਹਿਣ ਵਾਲੇ ਕੇਵਲ ਅਗਰਵਾਲ ਕੋਲ ਹੈ ਬੇਸ਼ਕੀਮਤੀ ਤੋਹਫ਼ਾ, ਕਿਸੇ ਵੀ ਕੀਮਤ ‘ਤੇ ਦੇਣ ਲਈ ਨਹੀਂ ਹਨ ਤਿਆਰ

ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਦੀ ਲੁਧਿਆਣਾ ਸ਼ਹਿਰ ‘ਚ ਅਣਮੁੱਲ ਧਰੋਹਰ ਹੈ । ਜਿਸਦੀ ਦੇਖਭਾਲ ਦੀ ਜ਼ਿੰਮੇਵਾਰੀ ਰਾਏਕੋਟ ਦੇ ਕੇਵਲ ਅਗਰਵਾਲ ਦੇ ਕੋਲ ਹੈ । ਰਾਏਕੋਟ ਸ਼ਹਿਰ ਦੇ ਰਹਿਣ ਵਾਲੇ ਕੇਵਲ ਅਗਰਵਾਲ ਦੇ ਕੋਲ ਧਰਮਿੰਦਰ ਦੀ ਇਸ ਅਨਮੋਲ ਤੋਹਫ਼ੇ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਮਾਲਕਾਨਾ ਹੱਕ ਵੀ ਹੈ ਅਤੇ ਉਹ ਇਸ ਨੂੰ ਕਿਸੇ ਵੀ ਕੀਮਤ ‘ਤੇ ਵੇਚਣਾ ਨਹੀਂ ਚਾਹੁੰਦੇ ।

ਕੇਵਲ ਅਗਰਵਾਲ ਦੀ ਗੱਲ ਕਰੀਏ ਤਾਂ ਉਹ ਇਕ ਕਿਰਿਆਨਾ ਵਪਾਰੀ ਹਨ ਅਤੇ ਉਨ੍ਹਾਂ ਦਾ ਕਾਰੋਬਾਰ ‘ਕੁੰਜੀ’ ਸਰੋ੍ਹ ਦਾ ਤੇਲ ਪੰਜਾਬ ਭਰ ‘ਚ ਮਸ਼ਹੂਰ ਹੈ । ਉਂਝ ਤਾਂ ਉਹ ਕਰੋੜਪਤੀ ਹਨ, ਪਰ ੳੇੁਨ੍ਹਾਂ ਦੇ ਹੱਥ ‘ਚ ਧਰਮਿੰਦਰ ਦੀ ਜ਼ਿੰਦਗੀ ਦਾ ਬੇਸ਼ਕੀਮਤੀ ਤੋਹਫ਼ਾ ਹੈ ਜਿਸ ਨੂੰ ਕਿ ਉਹ ਕਿਸੇ ਵੀ ਕੀਮਤ ‘ਤੇ ਵੇਚਣਾ ਨਹੀਂ ਚਾਹੁੰਦੇ ।

dharmedra

ਇਹ ਮਕਾਨ ਕੁਤਬਾ ਗੇਟ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ ।ਕੇਵਲ ਅਗਰਵਾਲ ਦਾ ਕਹਿਣਾ ਹੈ 22 ਜੁਲਾਈ 1959 ਨੂੰ ਧਰਮਿੰਦਰ ਦਿਓਲ ਦੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਨੇ 5000 ਰੁਪਏ ‘ਚ ਇਹ ਮਕਾਨ ਉਨ੍ਹਾਂ ਦੇ ਪਿਤਾ ਬਲਜਿੰਦਰ ਕੁਮਾਰ ਨੂੰ ਵੇਚਿਆ ਸੀ।

ਮਕਾਨ ਡੇਢ ਸੌ ਗਜ ‘ਚ ਬਣਿਆ ਹੋਇਆ ਹੈ ਅਤੇ 60 ਸਾਲ ਪਹਿਲਾਂ ਇਸ ਦੀ ਰਜਿਸਟਰੀ ਸਿਰਫ਼ ਡੇਢ ਸੌ ਦੇ ਅਸ਼ਟਾਮ ‘ਤੇ ਉਰਦੂ ‘ਚ ਕੀਤੀ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network