ਅਹਨ ਤੇ ਆਜਮ ਖ਼ਾਨ ਬਿਆਨ ਕਰ ਰਹੇ ਨੇ ‘ਚਿੱਟੇ’ ਵਰਗੇ ਨਸ਼ੇ ‘ਚ ਡੁੱਬੇ ਪੁੱਤਰਾਂ ਦੀਆਂ ਮਾਵਾਂ ਦੇ ਦਰਦ ਨੂੰ, ਦੇਖੋ ਵੀਡੀਓ

Written by  Lajwinder kaur   |  August 31st 2019 03:33 PM  |  Updated: August 31st 2019 03:33 PM

ਅਹਨ ਤੇ ਆਜਮ ਖ਼ਾਨ ਬਿਆਨ ਕਰ ਰਹੇ ਨੇ ‘ਚਿੱਟੇ’ ਵਰਗੇ ਨਸ਼ੇ ‘ਚ ਡੁੱਬੇ ਪੁੱਤਰਾਂ ਦੀਆਂ ਮਾਵਾਂ ਦੇ ਦਰਦ ਨੂੰ, ਦੇਖੋ ਵੀਡੀਓ

ਪੰਜਾਬੀ ਗਾਇਕ ਅਹਨ ਜਿਨ੍ਹਾਂ ਨੇ ‘ਰੱਬ ਦਾ ਬੰਦਾ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣ ਲਈ ਹੈ। ਲਲਾਰ ਵੇ, ਮੁਹੱਬਤਾਂ ਦੇ ਰੰਗ, ਕਲੀਰੇ, ਰੱਬ ਦਾ ਬੰਦਾ ਵਰਗੇ ਗੀਤ ਦੇਣ ਵਾਲੇ ਅਹਨ ਇਸ ਵਾਰ ਵੀ ਸੱਚਾਈ ਦੇ ਨਾਲ ਰੂ-ਬ-ਰੂ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਸ ਵਾਰ ਜੋ ਗਾਣਾ ਲੈ ਕੇ ਆਏ ਨੇ ਉਸ ਦਾ ਕੋਈ ਨਾਂਅ ਨਹੀਂ ਹੈ। ਇਹ ਸੁਣਨ ‘ਚ ਕੁਝ ਥੋੜਾ ਅਜੀਬ ਜਿਹਾ ਲਗ ਰਿਹਾ ਹੈ, ਪਰ ਇਹ ਸੱਚ ਹੈ। ਉਨ੍ਹਾਂ ਨੇ ਆਪਣੇ ਗਾਣੇ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਇਹ ਗੀਤ ਦਾ ਕੋਈ ਨਾਮ ਨਹੀਂ...’

ਹੋਰ ਵੇਖੋ:ਰਣਜੀਤ ਬਾਵਾ ਤੇ ਮੰਨਤ ਨੂਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਨੌਕਰ ਵਹੁਟੀ ਦਾ’ ਨਵਾਂ ਗੀਤ ‘ਮੰਤਰ ਮਾਰ ਗਈ’

ਪਰ ਇਹ ਗਾਣਾ ਅੱਜ ਦੇ ਸਮੇਂ ਦੀ ਕੌੜੀ ਸੱਚਾਈ ਨੂੰ ਬਿਆਨ ਕਰ ਰਿਹਾ ਹੈ। ਇਸ ਗਾਣੇ ਰਾਹੀਂ ਅਹਨ ਨੇ ਉਨ੍ਹਾਂ ਪੁੱਤਰਾਂ ਦੀ ਮਾਵਾਂ ਦੀਆਂ ਚੀਸਾਂ ਨੂੰ ਪੇਸ਼ ਕੀਤਾ ਹੈ,ਜਿਨ੍ਹਾਂ ਦੇ ਪੁੱਤਰ ਨਸ਼ੇ ਦੀ ਦਲਦਲ ‘ਚ ਫਸੇ ਹੋਏ ਹਨ। ਇੱਕ ਔਰਤ ਦੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਨੂੰ ਪਹਿਲਾਂ ਆਪਣੇ ਪਤੀ ਦੇ ਨਸ਼ੇ ਦੀ ਆਦਤ ਦੇ ਚੱਲਦੇ ਉਸ ਨੂੰ ਦੁੱਖ ਸਹਿਣੇ ਪੈਂਦੇ ਨੇ ਫਿਰ ਪੁੱਤਰ ਦੇ ਵੀ ਨਸ਼ੇੜੀ ਹੋਣ ਦਾ ਕਾਰਨ ਆਪਣਾ ਬੁਢਾਪਾ ਵੀ ਦੁੱਖਾਂ ਦੇ ਸੰਤਾਪ ‘ਚ ਹੰਢਾਉਣਾ ਪੈਂਦਾ ਹੈ।

ਇਸ ਤਰ੍ਹਾਂ ਇੱਕ ਔਰਤ ਦੀ ਜਵਾਨੀ ਤੇ ਬੁਢਾਪਾ ਦੁੱਖਾਂ ਦੇ ਪਹਾੜ ਹੇਠ ਹੀ ਬੀਤ ਜਾਂਦਾ ਹੈ। ਇਸ ਦਰਦ ਭਰੇ ਗੀਤ ਨੂੰ ਅਹਨ ਤੇ ਆਜਮ ਖ਼ਾਨ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦੇ ਬੋਲ ਜਗਦੀਪ ਸੰਗਾਲਾ ਤੇ ਅਹਨ ਮਿਊਜ਼ਿਕ ਹੋਰਾਂ ਨੇ ਮਿਲਕੇ ਲਿਖੇ ਹਨ। ਇਹ ਗੀਤ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ। ਜਿਸਦੇ ਚੱਲਦੇ ਗਾਣਾ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network