ਗਾਇਕ ਗਗਨ ਕੋਕਰੀ ਦਾ ਨਵਾਂ ਗਾਣਾ ‘ਆਹੋ ਨੀ ਆਹੋ’ ਹਰ ਪਾਸੇ ਪਾ ਰਿਹਾ ਹੈ ਧੱਕ

written by Rupinder Kaler | January 25, 2020

ਗਾਇਕ ਗਗਨ ਕੋਕਰੀ ਨੇ ਨਵੇਂ ਸਾਲ ਵਿੱਚ ਆਪਣਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ । ‘ਆਹੋ ਨੀ ਆਹੋ’ ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਨੂੰ ਗਗਨ ਕੋਕਰੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਗਗਨ ਕੋਕਰੀ ਦੇ ਨਾਲ ਕੁਵਰ ਵਿਰਕ ਨੇ ਸਾਥ ਦਿੱਤਾ ਹੈ । ਇਸ ਗੀਤ ਦੇ ਬੋਲ ਕੁਵਰ ਵਿਰਕ ਨੇ ਹੀ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ । https://www.instagram.com/p/B7uyb4_lpWT/ ਗੀਤ ਦਾ ਵੀਡੀਓ ਆਸ਼ੀਸ ਰਾਏ ਨੇ ਤਿਆਰ ਕੀਤਾ ਹੈ । ਜੇ ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਇਸ ਤੋਂ ਪਹਿਲਾਂ ਗਗਨ ਕੋਕਰੀ ਦਾ ਗਾਣਾ ‘ਖ਼ਾਸ ਬੰਦੇ’ ਰਿਲੀਜ਼ ਹੋਇਆ ਸੀ । https://www.instagram.com/p/B4ko_ZzFC0k/ ਇਸ ਗਾਣੇ ਵਿੱਚ ਗਗਨ ਕੋਕਰੀ ਦਾ ਸਾਥ ਬੋਹੇਮੀਆ ਨੇ ਦਿੱਤਾ ਸੀ । ਗਗਨ ਕੋਕਰੀ ਦਾ ਇਹ ਗਾਣਾ ਸੁਪਰਡੁਪਰ ਹਿੱਟ ਹੋਇਆ ਹੈ ।ਇਸ ਤੋਂ ਇਲਾਵਾ ਉਹ ਲਾਟੂ, ਯਾਰਾ ਵੇ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ। https://www.instagram.com/p/B46QHjGFiqu/

0 Comments
0

You may also like