ਕੇਰਲ ਜਹਾਜ਼ ਹਾਦਸੇ ’ਤੇ ਬਾਲੀਵੁੱਡ ਨੇ ਜਤਾਇਆ ਦੁੱਖ, ਫ਼ਿਲਮੀ ਸਿਤਾਰਿਆਂ ਨੇ ਸਾਲ 2020 ਨੂੰ ਦੱਸਿਆ ਜ਼ਾਲਮ

Written by  Rupinder Kaler   |  August 08th 2020 02:47 PM  |  Updated: August 08th 2020 02:47 PM

ਕੇਰਲ ਜਹਾਜ਼ ਹਾਦਸੇ ’ਤੇ ਬਾਲੀਵੁੱਡ ਨੇ ਜਤਾਇਆ ਦੁੱਖ, ਫ਼ਿਲਮੀ ਸਿਤਾਰਿਆਂ ਨੇ ਸਾਲ 2020 ਨੂੰ ਦੱਸਿਆ ਜ਼ਾਲਮ

ਸਾਲ 2020 ਵਿੱਚ ਇੱਕ ਤੋਂ ਬਾਅਦ ਇੱਕ ਬੁਰੀਆਂ ਘਟਨਾਵਾਂ ਵਾਪਰ ਰਹੀਆਂ ਹਨ । ਜਿੱਥੇ ਕੋਰੋਨਾ ਵਰਗੀ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਕਈ ਹਾਦਸੇ ਵੀ ਵਾਪਰ ਰਹੇ ਹਨ । ਇਸ ਸਭ ਦੇ ਚਲਦੇ ਸ਼ੁੱਕਰਵਾਰ ਸ਼ਾਮ ਨੂੰ ਬੇਹੱਦ ਦਰਦਨਾਕ ਹਾਦਸਾ ਹੋ ਗਿਆ ਹੈ। ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਕੇਰਲ 'ਚ ਲੈਡਿੰਗ ਸਮੇਂ ਰਨਵੇ 'ਤੇ ਫਿਸਲ ਗਿਆ। ਹਾਦਸਾ ਕਿੰਨਾ ਭਿਆਨਕ ਸੀ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਹਾਜ਼ ਦੇ ਦੋ ਟੁਕੜੇ ਹੋ ਗਏ ਜਦਕਿ 123 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ।

https://twitter.com/akshaykumar/status/1291780370937962498

ਇਸ ਹਾਦਸੇ ਨਾਲ ਬਾਲੀਵੁੱਡ ਵੀ ਸਦਮੇ 'ਚ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਦੁਆ ਮੰਗ ਰਿਹਾ ਹੈ। ਹਾਲ ਹੀ 'ਚ ਬੇਲਬਾਟਮ ਦੀ ਸ਼ੂਟਿੰਗ ਲਈ ਵਿਦੇਸ਼ ਗਏ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ-ਦਰਦਨਾਕ ਖ਼ਬਰ। ਜਹਾਜ਼ 'ਚ ਸਵਾਰ ਯਾਤਰੀਆਂ ਤੇ ਕਰੂ ਮੈਬਰਾਂ ਦੀ ਸੁਰੱਖਿਆ ਲਈ ਦੁਆ ਕਰ ਰਿਹਾ ਹਾਂ। ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ।

https://twitter.com/DishPatani/status/1291767975947587585

ਦਿਸ਼ਾ ਪਾਟਨੀ ਨੇ ਲਿਖਿਆ-ਏਅਰ ਇੰਡੀਆ ਜਹਾਜ਼ ਦੀ ਦੁਖਦਾਈ ਕ੍ਰੈਸ਼ ਲੈਡਿੰਗ ਨਾਲ ਸਦਮੇ 'ਚ ਹਾਂ ..ਯਾਤਰੀਆਂ ਪਾਇਲਟ ਤੇ ਕਰੂ ਮੈਂਬਰਾਂ ਤੇ ਕਾਲੀਕਟ ਏਅਰਪੋਰਟ ਦੀ ਸਲਾਮਤੀ ਲਈ ਦੁਆ। ਇਹ ਬਹੁਤ ਖ਼ਰਾਬ ਸਾਲ ਹੈ। ਈਸ਼ਾ ਗੁਪਤਾ ਨੇ ਜਹਾਜ਼ 'ਤੇ ਸਵਾਰ ਸਾਰਿਆਂ ਦੀ ਸਲਾਮਤੀ ਲਈ ਦੁਆ ਮੰਗੀ। ਨਾਲ ਹੀ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ ਹੈ। ਹੰਸਿਕਾ ਮੋਟਵਾਨੀ ਨੇ ਲਿਖਿਆ-ਇਕ ਤੇ ਦਰਦਨਾਕ ਖ਼ਬਰ। ਸਾਰੇ ਯਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆਵਾਂ।

https://twitter.com/eshagupta2811/status/1291761688509706240

https://twitter.com/SrBachchan/status/1291811334439329792

https://twitter.com/iamsrk/status/1291805216031928320


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network