ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇਸ ਵਾਰ ਧੂਮ ਧਾਮ ਨਾਲ ਨਹੀਂ ਮਨਾਉਣਗੇ ਬੇਟੀ ਆਰਾਧਿਆ ਦਾ ਜਨਮ ਦਿਨ

Written by  Rupinder Kaler   |  November 16th 2020 12:20 PM  |  Updated: November 16th 2020 12:20 PM

ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇਸ ਵਾਰ ਧੂਮ ਧਾਮ ਨਾਲ ਨਹੀਂ ਮਨਾਉਣਗੇ ਬੇਟੀ ਆਰਾਧਿਆ ਦਾ ਜਨਮ ਦਿਨ

ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਆਪਣਾ 9ਵਾਂ ਜਨਮ ਦਿਨ ਮਨਾ ਰਹੀ ਹੈ । ਇਸ ਸਾਲ ਆਰਾਧਿਆ ਦੇ ਜਨਮ ਦਿਨ ਦੀ ਪਾਰਟੀ ਕੁਝ ਖ਼ਾਸ ਵੱਡੀ ਨਹੀਂ ਹੋਵੇਗੀ । ਕੋਰੋਨਾ ਵਾਇਰਸ ਇਸ ਦੀ ਵਜ੍ਹਾ ਬਣ ਰਿਹਾ ਹੈ । ਮਾਤਾ ਪਿਤਾ ਨੇ ਆਰਾਧਿਆ ਦੀ ਪਾਰਟੀ ਨੂੰ ਪ੍ਰਾਈਵੇਟ ਰੱਖਣ ਦਾ ਫੈਸਲਾ ਲਿਆ ਹੈ । ਕਰੀਬੀ ਦੋਸਤ ਤੇ ਪਰਿਵਾਰ ਦੇ ਲੋਕ ਹੀ ਇਸ ਪਾਰਟੀ ਵਿੱਚ ਸ਼ਾਮਿਲ ਹੋਣਗੇ

aaradhya

ਹੋਰ ਪੜ੍ਹੋ :

aaradhya

ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਐਸ਼ਵਰਿਆ ਤੇ ਅਭਿਸ਼ੇਕ ਨੇ ਤੈਅ ਕੀਤਾ ਹੈ ਕਿ ਇਸ ਵਾਰ ਸਿਰਫ ਕੇਕ ਕੱਟਿਆ ਜਾਵੇਗਾ ਤੇ ਛੋਟੀ ਜਿਹੀ ਪਾਰਟੀ ਹੋਵੇਗੀ । ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਰਾਧਿਆ ਦੇ ਜਨਮ ਦਿਨ ਦੀ ਪਾਰਟੀ ਬਹੁਤ ਵੱਡੀ ਹੁੰਦੀ ਹੈ ਜਿਸ ਵਿੱਚ ਬਾਲੀਵੁੱਡ ਦਾ ਹਰ ਸਿਤਾਰਾ ਪਹੁੰਚਦਾ ਹੈ ।

aaradhya

ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਵੇਗਾ । ਉੱਧਰ ਅਮਿਤਾਬ ਬੱਚਨ ਨੇ ਵੀ ਆਪਣੀ ਪੋਤੀ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਆਪਣੇ ਅੰਦਾਜ਼ ਵਿੱਚ ਦਿੱਤੀ ਹੈ । ਅਮਿਤਾਬ ਨੇ ਆਰਾਧਿਆ ਦੀ ਇੱਕ ਸਾਲ ਤੋਂ ਲੈ ਕੇ 9 ਸਾਲ ਤੱੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network