
Cannes Film Festival 2022, Aishwarya Rai, Aaradhya Bachchan get grand welcome: ਐਕਟ੍ਰੈਸ ਦੀਪਿਕਾ ਪਾਦੁਕੋਣ ਅਤੇ ਹਿਨਾ ਖਾਨ ਦੇ ਬਾਅਦ ਹੁਣ ਐਸ਼ਵਰਿਆ ਰਾਏ ਵੀ ਫਰਾਂਸ ਵਿੱਚ ਹੋਣ ਵਾਲੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੀ ਹੈ।

ਕਾਨਸ ਦੀ ਮਸ਼ਹੂਰ ਹਸਤੀ ਨੇ ਫ੍ਰੈਂਚ ਰਿਵੇਰਾ 'ਤੇ ਐਸ਼ਵਰਿਆ ਰਾਏ ਬੱਚਨ, ਅਭਿਨੇਤਾ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਨਾਲ ਮੁਲਾਕਾਤ ਕੀਤੀ, ਅਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਤਸਵੀਰ 'ਚ ਆਰਾਧਿਆ ਨੂੰ ਫੁੱਲਾਂ ਦਾ ਗੁਲਦਸਤਾ ਫੜ ਕੇ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ। ਐਸ਼ਵਰਿਆ ਰਾਏ ਬੱਚਨ ਨੇ ਏਅਰਪੋਰਟ ਲੁੱਕ ਲਈ ਫਾਲਗੁਨੀ ਸ਼ੇਨ ਪੀਕੌਕ ਦੀ ਬਲੈਕ ਜੈਕੇਟ ਚ ਨਜ਼ਰ ਆ ਰਹੀ ਹੈ, ਜਿਸ ਨੂੰ ਉਸਨੇ ਮੈਚਿੰਗ ਟਰਾਊਜ਼ਰ ਨਾਲ ਪੂਰਾ ਕੀਤਾ ਹੈ।

ਦੱਸ ਦਈਏ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋਈਆਂ ਸਨ।
ਜੇ ਗੱਲ ਕਰੀਏ ਐਸ਼ਵਰਿਆ ਰਾਏ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਮਣੀ ਰਤਨਮ ਦੀ ਆਉਣ ਵਾਲੀ ਫ਼ਿਲਮ Ponniyin Selvan ਚ ਨਜ਼ਰ ਆਵੇਗੀ ਹੈ। ਇਸ ਤੋਂ ਇਲਾਵਾ ਉਹ ਅਨੁਰਾਗ ਕਸ਼ਯਪ ਦੀ ਫਿਲਮ ‘ਗੁਲਾਬ ਜਾਮੁਨ’ ‘ਚ ਵੀ ਨਜ਼ਰ ਆਵੇਗੀ, ਜਿਸ ‘ਚ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।
ਤੁਹਾਨੂੰ ਦੱਸ ਦੇਈਏ ਕਿ Cannes Film Festival 2022 ਦੁਨੀਆ ਦੇ ਚੋਟੀ ਦੇ ਫ਼ਿਲਮ ਇਵੈਂਟਸ ਵਿੱਚੋਂ ਇੱਕ ਹੈ। ਇਹ ਸਮਾਂ ਭਾਰਤ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ Deepika Padukone ਮੁੱਖ ਜਿਊਰੀ ਦਾ ਹਿੱਸਾ ਹੈ।
ਹੋਰ ਪੜ੍ਹੋ : ‘Kabhi Eid Kabhi Diwali’ ਦੇ ਸੈੱਟ ਤੋਂ ਸ਼ਹਿਨਾਜ਼ ਗਿੱਲ ਦਾ ਫਰਸਟ ਲੁੱਕ ਹੋਇਆ LEAK, ਦੇਖੋ ਵਾਇਰਲ ਵੀਡੀਓ