ਪਿਤਾ ਦੀ Death Anniversary ‘ਤੇ ਭਾਵੁਕ ਹੋਈ ਐਸ਼ਵਰਿਆ ਰਾਏ ਬੱਚਨ, ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

Written by  Lajwinder kaur   |  March 19th 2020 02:56 PM  |  Updated: March 19th 2020 02:56 PM

ਪਿਤਾ ਦੀ Death Anniversary ‘ਤੇ ਭਾਵੁਕ ਹੋਈ ਐਸ਼ਵਰਿਆ ਰਾਏ ਬੱਚਨ, ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਬੀ-ਟਾਊਨ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਿਤਾ ਦੀ ਬਰਸੀ ‘ਤੇ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੇ ਪਿਤਾ ਦੇ ਫੋਟੋ ਫਰੇਮ ਦੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਆਪਣੇ ਮਾਤਾ, ਭਰਾ, ਪਤੀ ਤੇ ਧੀ ਦੇ ਨਾਲ ਨਜ਼ਰ ਆ ਰਹੇ ਨੇ ।

 

View this post on Instagram

 

✨?❤️LOVE YOU OUR DADDYYY- AJJAAA FOREVER AND BEYOND ??Our Guardian Angel Alllllways??✨??✨

A post shared by AishwaryaRaiBachchan (@aishwaryaraibachchan_arb) on

ਹੋਰ ਵੇਖੋ:ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ, ਬਾਲੀਵੁੱਡ ਸਿੰਗਰ ਤੇ ਪੰਜਾਬੀ ਗਾਇਕ ਦੇ ਰਹੇ ਨੇ ਵਧਾਈਆਂ

ਐਸ਼ਵਰਿਆ ਰਾਏ ਬੱਚਨ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਅਸੀਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ । ਸਾਡੇ ਗਾਡੀਅਨ ਐਂਜਲ ।’ ਦੱਸ ਦਈਏ ਉਨ੍ਹਾਂ ਦੇ ਪਿਤਾ ਦਾ ਅਕਾਲ ਚਲਾਣਾ ਸਾਲ 2017 ‘ਚ  ਹੋਇਆ ਸੀ । ਉਨ੍ਹਾਂ ਦੇ ਪਿਤਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਜਿਸਦੇ ਚੱਲਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।

 

View this post on Instagram

 

✨?❤️God Bless Always ?✨

A post shared by AishwaryaRaiBachchan (@aishwaryaraibachchan_arb) on

ਜੇ ਗੱਲ ਕਰੀਏ ਐਸ਼ਵਰਿਆ ਰਾਏ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੀਆਂ ਨੇ । ਆਖਿਰੀ ਵਾਰ ਉਹ ਫ਼ਿਲਮ ਫਨੇ ਖਾਂ ਵਿੱਚ ਨਜ਼ਰ ਆ ਸਨ । ਇਸ ਫ਼ਿਲਮ ਵਿੱਚ ਉਹ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network