ਐਸ਼ਵਰਿਆ ਰਾਏ ਨੇ ਆਪਣੀ ਭੈਣ ਦੇ ਵਿਆਹ ‘ਚ ਕੀਤਾ ਖੂਬ ਡਾਂਸ, ਵੀਡੀਓ ਵਾਇਰਲ

written by Shaminder | August 19, 2021

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ  (aishwarya rai bachchan) ਆਪਣੀ ਖੂਬਸੂਰਤੀ ਅਤੇ ਅਦਾਕਾਰੀ ਲਈ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ । ਅਦਾਕਾਰਾ ਸੋਸ਼ਲ ਮੀਡੀਆ ‘ਤੇ ਬਹੁਤ ਘੱਟ ਸਰਗਰਮ ਰਹਿੰਦੀ ਹੈ।ਜਿਸ ਕਰਕੇ ਉਸ ਦੇ ਫੈਨਸ ਵੀ ਉਸ ਦੀ ਇੱਕ ਝਲਕ ਪਾਉਣ ਲਈ ਬੇਚੈਨ ਰਹਿੰਦੇ ਹਨ । ਉਸ ਦੀ ਭੈਣ (Sister Wedding)  ਦੇ ਵਿਆਹ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜਿਸ ‘ਚ ਉਹ ਪਤੀ ਅਭਿਸ਼ੇਕ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

Aish,,-min Image From Instagram

ਹੋਰ ਪੜ੍ਹੋ : ਅਫਗਾਨਿਸਤਾਨ ‘ਚ ਤਾਲਿਬਾਨੀਆਂ ਦੇ ਕਬਜ਼ੇ ਤੇ ਬੋਲ ਕੇ ਬੁਰੀ ਫਸੀ ਸਵਰਾ ਭਾਸਕਰ, ਲੋਕ ਕਰਨ ਲੱਗੇ ਗ੍ਰਿਫਤਾਰੀ ਦੀ ਮੰਗ

ਦਰਅਸਲ ਉਸ ਦੀ ਕਜ਼ਿਨ ਭੈਣ ਸ਼ਲੋਕਾ ਸ਼ੈੱਟੀ ਦਾ ਬੀਤੇ ਦਿਨ ਵਿਆਹ ਹੋਇਆ ਹੈ । ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਅਦਾਕਾਰਾ ਲਾਲ ਰੰਗ ਦੇ ਗਾਊਨ ‘ਚ ਨਜ਼ਰ ਆ ਰਹੀ ਹੈ ਅਤੇ ਕਦੇ ਸਿਲਵਰ ਕਲਰ ਦੇ ਲਹਿੰਗੇ ‘ਚ ਦਿਖਾਈ ਦਿੱਤੀ ।

ਵੀਡੀਓ ‘ਚ ਇੱਕ ਜਗ੍ਹਾ ਐਸ਼ਵਰਿਆ ਪਤੀ ਅਭਿਸ਼ੇਕ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਸ ਦੇ ਨਾਲ ਹੀ ਐਸ਼ਵਰਿਆ ਦੀ ਦੀ ਅਰਾਧਿਆ ਵੀ ਵਿਦਾਈ ਦੇ ਸਮੇਂ ਆਪਣੀ ਮਾਸੀ ਦੇ ਗਲ ਲੱਗਦੀ ਨਜ਼ਰ ਆ ਰਹੀ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਐਸ਼ਵਰਿਆ ਜਲਦ ਹੀ ਤਮਿਲ ਦੀ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ।

Aish Sister -min Image From Instagram

ਇਸ ਤੋਂ ਇਲਾਵਾ ਅਨੁਰਾਗ ਕਸ਼ਯਪ ਦੀ ਫ਼ਿਲਮ ‘ਗੁਲਾਬ ਜਾਮੁਨ’ ‘ਚ ਵੀ ਨਜ਼ਰ ਆ ਸਕਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ‘ਦੇਵਦਾਸ’, ‘ਜੋਧਾ ਅਕਬਰ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

0 Comments
0

You may also like