AJ Singh ਲੈ ਕੇ ਆ ਰਹੇ ਹਨ ਨਵਾਂ ਗਾਣਾ

Written by  Rupinder Kaler   |  October 23rd 2019 06:06 PM  |  Updated: October 23rd 2019 06:06 PM

AJ Singh ਲੈ ਕੇ ਆ ਰਹੇ ਹਨ ਨਵਾਂ ਗਾਣਾ

ਦਿਲ ਵਾਰਦਾ ਵਰਗੇ ਹਿੱਟ ਗਾਣੇ ਦੇਣ ਵਾਲੇ AJ Singh ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਨੂੰ ‘ਬੀਬਾ’ ਟਾਈਟਲ ਹੇਠ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ 25 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੇ ਬੋਲ ਦਿਲਜਾਨ ਨੇ ਲਿਖੇ ਹਨ ਜਦੋਂ ਕਿ ਸ਼ੋਅਕਿਡ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ ।

ਇਸ ਗਾਣੇ ਨੂੰ ਲੈ ਕੇ AJ Singh ਦੇ ਪ੍ਰਸ਼ੰਸਕ ਕਾਫੀ ਉਤਸਾਹਿਤ ਹਨ ਕਿਉਂਕਿ ਉਹਨਾਂ ਦੇ ਗਾਣੇ ਹਰ ਇੱਕ ਨੂੰ ਝੂਮਣ ਲਈ ਮਜ਼ਬੂਰ ਕਰ ਦਿੰਦੇ ਹਨ । AJ Singh ਦੇ ਇਸ ਗਾਣੇ ਦਾ ਜਿਸ ਤਰ੍ਹਾਂ ਦਾ ਟਾਈਟਲ ਤੇ ਪੋਸਟਰ ਹੈ ਉਸ ਨੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਦੀ ਬਦੌਲਤ ਉਹਨਾਂ ਦੀ ਚੰਗੀ ਫੈਨ ਫਾਲੋਵਿੰਗ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network