ਅਜੇ ਦੇਵਗਨ ਦੇ ਪਿਆਰ ’ਚ ਪਾਗਲ ਸਨ ਇਹ ਪੰਜ ਹੀਰੋਇਨਾਂ, ਅਜੇ ਨੂੰ ਪਾਉਣ ਲਈ ਬਣ ਗਈਆਂ ਸਨ ਇੱਕ ਦੂਜੇ ਦੀਆਂ ਕੱਟੜ ਦੁਸ਼ਮਣ …!

Written by  Rupinder Kaler   |  April 02nd 2020 03:43 PM  |  Updated: April 02nd 2020 03:43 PM

ਅਜੇ ਦੇਵਗਨ ਦੇ ਪਿਆਰ ’ਚ ਪਾਗਲ ਸਨ ਇਹ ਪੰਜ ਹੀਰੋਇਨਾਂ, ਅਜੇ ਨੂੰ ਪਾਉਣ ਲਈ ਬਣ ਗਈਆਂ ਸਨ ਇੱਕ ਦੂਜੇ ਦੀਆਂ ਕੱਟੜ ਦੁਸ਼ਮਣ …!

ਅਜੇ ਦੇਵਗਨ ਤੇ ਕਾਜੋਲ ਹੈਪਿਲੀ ਮੈਰਿਡ ਹਨ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਜੇ ਤੇ ਇੱਕ ਨਹੀਂ ਦੋ ਨਹੀਂ ਬਲਕਿ 5 ਹੀਰੋਇਨਾਂ ਫਿਦਾ ਸਨ । 90 ਦੇ ਦਹਾਕੇ ਵਿੱਚ ਅਜੇ ਦੇ ਪਿਆਰ ਵਿੱਚ ਕਰਿਸ਼ਮਾ ਕਪੂਰ, ਰਵੀਨਾ ਟੰਡਨ, ਮਨੀਸ਼ਾ ਕੋਇਰਾਲਾ ਤੇ ਕਾਜੋਲ ਸਮੇਤ ਕਈ ਹੀਰੋਇਨਾਂ ਪਾਗਲ ਸਨ । ਭਾਵੇਂ ਅੱਜ ਕਰਿਸ਼ਮਾ ਕਪੂਰ ਤੇ ਕਾਜੋਲ ਇੱਕ ਦੂਜੇ ਨੂੰ ਪੂਰੀ ਇੱਜ਼ਤ ਦਿੰਦੀਆਂ ਹੋਣ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋਵੇਂ ਇੱਕ ਦੂਜੇ ਦੀਆਂ ਕੱਟੜ ਦੁਸ਼ਮਣ ਸਨ, ਤੇ ਇਸ ਦੀ ਵਜ੍ਹਾ ਸੀ ਅਜੇ ਦੇਵਗਨ । ਇਸੇ ਤਰ੍ਹਾਂ ਅਜੇ ਲਈ ਰਵੀਨਾ ਟੰਡਨ ਤੇ ਮਨੀਸ਼ਾ ਕੋਇਰਾਲਾ ਵਿਚਕਾਰ ਵੀ ਪੂਰੀ ਟੱਕਰ ਸੀ ।

ਫ਼ਿਲਮ ਧਨਵਾਨ ਦੀ ਸ਼ੂਟਿੰਗ ਦੌਰਾਨ ਮਨੀਸ਼ਾ ਅਜੇ ਨੂੰ ਪਸੰਦ ਕਰਨ ਲੱਗ ਗਈ ਸੀ ਪਰ ਉਸ ਸਮੇਂ ਅਜੇ ਦੀ ਪਸੰਦ ਕਰਿਸ਼ਮਾ ਸੀ । ਅਜੇ ਲਈ ਕਰਿਸ਼ਮਾ ਤੇ ਰਵੀਨਾ ਵਿੱਚ ਵੀ ਜੰਗ ਹੋ ਗਈ ਸੀ । ਇੱਕ ਸਮਾਂ ਅਜਿਹਾ ਸੀ ਜਦੋਂ ਰਵੀਨਾ ਅਜੇ ਨੂੰ ਪਸੰਦ ਕਰਨ ਲੱਗੀ ਸੀ ਪਰ ਜਿਵੇਂ ਹੀ ਅਜੇ ਨੇ ਕਰਿਸ਼ਮਾ ਨਾਲ ਫ਼ਿਲਮ ‘ਜਿਗਰ’ ਵਿੱਚ ਕੰਮ ਕੀਤਾ ਤਾਂ ਅਜੇ ਤੇ ਰਵੀਨਾ ਟੰਡਨ ਦਾ ਸਾਥ ਛੁੱਟ ਗਿਆ ।

ਇਸ ਸਭ ਤੋਂ ਰਵੀਨਾ ਕਾਫੀ ਨਰਾਜ਼ ਹੋਈ । ਇੱਕ ਇੰਟਰਵਿਊ ਵਿੱਚ ਰਵੀਨਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਅਜੇ ਤੇ ਕਰਿਸ਼ਮਾ ਦੇ ਬੱਚੇ ਹੋਏ ਤਾਂ ਉਹ ਬਿਲਕੁਲ ਜ਼ੈਬਰਾ ਵਰਗੇ ਹੋਣਗੇ । ਰਵੀਨਾ ਦੀ ਇਸ ਗੱਲ ਤੋਂ ਅਜੇ ਏਨੇਂ ਦੁਖੀ ਹੋ ਗਏ ਕਿ ਉਹਨਾਂ ਨੇ ਰਵੀਨਾ ਨਾਲ ਫ਼ਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ । ਪਰ ਅਜੇ ਲਈ ਅਸਲੀ ਜੰਗ ਕਰਿਸ਼ਮਾ ਕਪੂਰ ਤੇ ਕਾਜੋਲ ਵਿੱਚ ਛਿੜੀ ਸੀ ।

ਅਜੇ ਨੇ ਕਰਿਸ਼ਮਾ ਕਪੂਰ ਨਾਲ ਫ਼ਿਲਮ ਜਿਗਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਕੀਤੀਆਂ ਇਸ ਦੇ ਨਾਲ ਹੀ ਕਰਿਸ਼ਮਾ ਅਜੇ ਦੇ ਕਰੀਬ ਹੁੰਦੀ ਗਈ । ਸਾਲ 1994 ਵਿੱਚ ਅਜੇ ਨੇ ਫ਼ਿਲਮ ਹਲਚਲ ਸਾਈਨ ਕੀਤੀ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕਾਜੋਲ ਸੀ । ਪਹਿਲਾਂ ਤਾਂ ਕਾਜੋਲ ਅਜੇ ਦੇ ਨਾਲ ਫ਼ਿਲਮ ਕਰਨ ਤੋਂ ਘਬਰਾਉਂਦੀ ਪਰ ਸ਼ੂਟਿੰਗ ਦੇ 10 ਦਿਨ ਬੀਤ ਜਾਣ ਤੋਂ ਬਾਅਦ ਕਾਜੋਲ ਨੂੰ ਸ਼ਾਂਤ ਸੁਭਾਅ ਵਾਲੇ ਅਜੇ ਏਨੇ ਪਸੰਦ ਆਏ ਕਿ ਉਹ ਅਜੇ ਨੂੰ ਦਿਲ ਦੇ ਬੈਠੀ ।

ਇਸ ਦੇ ਨਾਲ ਹੀ ਕਾਜੋਲ ਅਜੇ ਦੇ ਕਰੀਬ ਹੁੰਦੀ ਗਈ ਪਰ ਇਹ ਗੱਲ ਕਰਿਸ਼ਮਾ ਕਪੂਰ ਨੂੰ ਪਸੰਦ ਨਹੀਂ ਸੀ । ਜਿਸ ਕਰਕੇ ਕਰਿਸ਼ਮਾ ਤੇ ਅਜੇ ਦੀਆਂ ਦੂਰੀਆਂ ਵੱਧਦੀਆ ਗਈਆਂ ਅਖੀਰ ਦੋਹਾਂ ਦਾ ਬ੍ਰੇਕਅਪ ਹੋ ਗਿਆ ਤੇ ਅਜੇ ਕਾਜੋਲ ਦੇ ਜੀਵਨ ਸਾਥੀ ਬਣ ਗਏ ।

https://www.instagram.com/p/B9dgU4qp4AM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network