ਇੱਕ ਵਾਰ ਫਿਰ ਵੱਡੇ ਪਰਦੇ ’ਤੇ ਦਿਖਾਈ ਦੇਵੇਗੀ ਅਜੇ ਦੇਵਗਨ ਤੇ ਰਕੁਲਪ੍ਰੀਤ ਦੀ ਜੋੜੀ

written by Rupinder Kaler | January 07, 2021

ਅਜੇ ਦੇਵਗਨ ਤੇ ਰਕੁਲਪ੍ਰੀਤ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ਵਿੱਚ ਵਿੱਚ ਅਦਾਕਾਰ ਸਿਧਾਰਥ ਮਲਹੋਤਰਾ ਵੀ ਨਜ਼ਰ ਆਉਣਗੇ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 'Thank God' ਟਾਈਟਲ ਹੇਠ ਰਿਲੀਜ਼ ਹੋਵੇਗੀ । ਭੂਸ਼ਨ ਕੁਮਾਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। Rakul-Preet ਹੋਰ ਪੜ੍ਹੋ : ਬਿਪਾਸ਼ਾ ਬਾਸੂ ਦੇ ਜਨਮਦਿਨ ਦੀ ਵੀਡੀਓ ਆਈ ਸਾਹਮਣੇ, ਪਤੀ ਕਰਨ ਸਿੰਘ ਗਰੋਵਰ ਵਰਚੁਅਲੀ ਹੋਏ ਸ਼ਾਮਿਲ, ਦੇਖੋ ਵੀਡੀਓ ਸਰਦੀਆਂ ‘ਚ ਲਾਲ-ਲਾਲ ਟਮਾਟਰਾਂ ਤੋਂ ਬਣਾਓ ਗਰਮਾ-ਗਰਮ ਸੂਪ, ਸਰੀਰ ਨੂੰ ਮਿਲਦੇ ਨੇ ਕਈ ਫਾਇਦੇ ajay-devgn ਇਸ ਫਿਲਮ ਨੂੰ ਡਾਇਰੈਕਟ ਇੰਦਰਾ ਕੁਮਾਰ ਕਰ ਰਹੇ ਹਨ । ਇਸ ਫਿਲਮ ਦੀ ਰਿਲੀਜ਼ਿੰਗ ਡੇਟ ਤੈਅ ਨਹੀਂ ਕੀਤੀ ਗਈ ਪਰ ਉਮੀਦ ਹੀ ਹੈ ਕਿ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਜੇਕਰ ਅਜੇ ਦੇਵਗਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੋਰ ਡਾਇਰੈਕਟਰ ਆਪਣੀ ਫਿਲਮ ਦੀ ਵੀ ਅਨਾਊਸਮੈਂਟ ਕੀਤੀ ਹੈ, ਜਿਸ ਦਾ ਨਾਮ ਹੈ may day . ਇਸ ਫਿਲਮ ਨਾਲ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬਚਨ ਨੂੰ ਡਾਇਰੈਕਟ ਕਰਨਗੇ।   may day 'ਚ ਅਦਾਕਾਰਾ ਰਕੁਲਪ੍ਰੀਤ ਵੀ ਅਹਿਮ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਅਜੇ ਦੇਵਗਨ ਹੋਰ ਵੀ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਜਿਨ੍ਹਾਂ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ ।

0 Comments
0

You may also like