ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਪਹਿਲਾ ਗੀਤ ਨਵਰਾਜ ਹੰਸ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  April 11th 2019 02:53 PM  |  Updated: April 11th 2019 02:53 PM

ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਪਹਿਲਾ ਗੀਤ ਨਵਰਾਜ ਹੰਸ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਪਹਿਲਾ ਗੀਤ ਨਵਰਾਜ ਹੰਸ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ : ਨਵਰਾਜ ਹੰਸ ਜਿੰਨ੍ਹਾਂ ਨੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ 'ਚ ਆਪਣੀ ਗਾਇਕੀ ਅਤੇ ਐਕਟਿੰਗ ਨਾਲ ਆਪਣੇ ਪਿਤਾ ਹੰਸ ਰਾਜ ਹੰਸ ਦੀ ਹੀ ਤਰਾਂ ਚੰਗਾ ਨਾਮ ਬਣਾਇਆ ਹੈ। ਨਵਰਾਜ ਹੰਸ ਦਾ ਨਵਾਂ ਗੀਤ ਅਜੈ ਦੇਵਗਨ ਦੀ ਆਉਣ ਵਾਲੀ ਬਾਲੀਵੁੱਡ ਫ਼ਿਲਮ 'ਦੇ ਦੇ ਪਿਆਰ ਦੇ' 'ਚ ਰਿਲੀਜ਼ ਹੋ ਗਿਆ ਹੈ। ਗਾਣੇ ਦਾ ਨਾਮ ਹੈ ਵੱਡੀ ਸ਼ਰਾਬਣ ਜਿਸ 'ਚ ਨਵਰਾਜ ਹੰਸ ਅਤੇ ਬਾਲੀਵੁੱਡ ਪਲੇਅਬੈਕ ਗਾਇਕਾ ਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦਾ ਮਿਊਜ਼ਿਕ ਵਿਪਿਨ ਪਟਾਵਾ ਅਤੇ ਬੋਲ ਕੁਮਾਰ ਵੱਲੋਂ ਦਿੱਤੇ ਗਏ ਹਨ।

ਅਜੈ ਦੇਵਗਨ, ਰਾਕੁਲ ਪ੍ਰੀਤ ਸਿੰਘ ਅਤੇ ਤਬੂ ਸਟਾਰਰ ਫ਼ਿਲਮ ਦੇ ਦੇ ਪਿਆਰ ਦੇ ਦਾ ਇਹ ਪਹਿਲਾ ਗੀਤ ਹੈ।

ਇਸ ਗੀਤ 'ਚ ਅਜੈ ਦੇਵਗਨ ਅਤੇ ਰਾਕੁਲ ਦੀ ਅਲੱਗ ਹੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਹ ਫ਼ਿਲਮ ਇੱਕ ਰੋਮੈਂਟਿਕ, ਕਾਮੇਡੀ ਡਰਾਮਾ ਫ਼ਿਲਮ ਹੈ ਜਿਸ 'ਚ ਦਿਖਾਇਆ ਗਿਆ ਹੈ ਕਿ ਪਿਆਰ ਦਾ ਉਮਰ ਨਾਲ ਕੋਈ ਸੰਬੰਧ ਨਹੀਂ ਹੈ। ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ : ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ

ਨਵਰਾਜ ਹੰਸ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਫ਼ਿਲਮਾਂ 'ਚ ਆਪਣੀ ਆਵਾਜ਼ ਦੇ ਚੁੱਕੇ ਹਨ। ਨਵਰਾਜ ਹੰਸ ਗੀਤ 'ਜਿੰਦੇ ਮੇਰੀਏ' ਫ਼ਿਲਮ ਪੁਰਾਣੀ ਜੀਨਜ਼ 'ਚ, 'ਸਾਡੀ ਰੇਲ਼ ਗੱਡੀ' ਆਈ ਫ਼ਿਲਮ ਤੂਤਕ ਤੂਤਕ ਤੂਤੀਆਂ 'ਚ, ਨੇਹਾ ਕੱਕੜ ਨਾਲ ਫ਼ਿਲਮ ਸੋਨੂੰ ਕੀ ਟੀਟੂ ਕਿ ਸਵੀਟੀ 'ਚ 'ਛੋਟੇ ਛੋਟੇ ਪੈੱਗ', ਅਤੇ ਬਾਗ਼ੀ 2 'ਚ 'ਮੁੰਡਿਆਂ ਤੋਂ ਬੱਚਕੇ' ਵਰਗੇ ਹੋਰ ਵੀ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਨਵਰਾਜ ਹੰਸ ਦੇ ਭਰਾ ਯੁਵਰਾਜ ਹੰਸ ਦਾ ਵੀ ਫ਼ਿਲਮ ਕੇਸਰੀ 'ਚ ਹਾਲ ਹੀ 'ਚ ਪਲੇਅਬੈਕ ਸਿੰਗਰ ਦੇ ਤੌਰ 'ਤੇ ਡੈਬਿਊ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network