ਅਜੇ ਦੇਵਗਨ ਦੇ ਕਰੀਬੀ ਦੀ ਹੋਈ ਮੌਤ, ਪੋਸਟ ਪਾ ਕੇ ਹੋਏ ਭਾਵੁਕ …!

Written by  Rupinder Kaler   |  July 21st 2020 01:56 PM  |  Updated: July 21st 2020 01:56 PM

ਅਜੇ ਦੇਵਗਨ ਦੇ ਕਰੀਬੀ ਦੀ ਹੋਈ ਮੌਤ, ਪੋਸਟ ਪਾ ਕੇ ਹੋਏ ਭਾਵੁਕ …!

ਅਜੇ ਦੇਵਗਨ ਏਨੀਂ ਦਿਨੀ ਕਾਫੀ ਦੁਖੀ ਹਨ । ਅਜੇ ਦੇਵਗਨ ਦੇ ਕਰੀਬੀ ਰਹੇ ਆਰ ਆਰ ਪਾਠਕ ਦਾ ਦਿਹਾਂਤ ਹੋ ਗਿਆ ਹੈ । ਅਜੇ ਨੇ ਖੁਦ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ । ਇਸ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਭਾਵੁਕ ਪੋਸਟ ਵੀ ਪਾਈ ਹੈ । ਅਜੇ ਦੇਵਗਨ ਦੀ ਪਹਿਲੀ ਫ਼ਿਲਮ ‘ਫੂਲ ਔਰ ਕਾਂਟੇ’ ਵਿੱਚ ਆਰ ਆਰ ਪਾਠਕ ਨੇ ਪੀਆਰ ਦਾ ਕੰਮ ਕੀਤਾ ਸੀ । ਪਿਛਲੇ 29 ਸਾਲਾਂ ਤੋਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ।

https://twitter.com/ajaydevgn/status/1284781499342979073

ਅਜੇ ਨੇ ਟਵੀਟ ਕਰਕੇ ਲਿਖਿਆ ‘ਆਰ ਆਰ ਪਾਠਕ ਸਰ ਨੇ ਮੇਰੀ ਡੈਬਿਊ ਫ਼ਿਲਮ ਫੂਲ ਔਰ ਕਾਂਟੇ ਦੀ ਪਬਲਸਿਟੀ ਦਾ ਕੰਮ ਸੰਭਾਲਿਆ ਸੀ । ਅਸੀਂ 29 ਸਾਲਾਂ ਦੌਰਾਨ ਕਈ ਵਾਰ ਇੱਕ ਦੂਜੇ ਨੂੰ ਮਿਲੇ । ਤੁਹਾਡੇ ਮਾਰਗ ਦਰਸ਼ਨ ਲਈ ਧੰਨਵਾਦ ਸਰ …ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਪਾਠਕ ਸਾਹਿਬ’।

ਅਜੇ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ‘ਭੁਜ : ਦ ਪਰਾਈਡ ਆਫ਼ ਇੰਡੀਆ’ ਇਸੇ ਸਾਲ ਰਿਲੀਜ਼ ਹੋਣੀ ਹੈ । ਇਸ ਤੋਂ ਇਲਾਵਾ ਅਜੇ ਕੋਲ ਫ਼ਿਲਮ ‘ਮੈਦਾਨ’ ਵੀ ਹੈ । ਫ਼ਿਲਮ ਦੀ ਕਹਾਣੀ ਇੱਕ ਬਹੁਤ ਹੀ ਮਸ਼ਹੂਰ ਕੋਚ ਦੀ ਜ਼ਿੰਦਗੀ ’ਤੇ ਅਧਾਰਿਤ ਹੈ ।

https://www.instagram.com/p/CCu7Kk5p2xc/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network