Advertisment

ਅਜੇ ਦੇਵਗਨ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਵੀਡੀਓ ਵਿੱਚ ਹੈ ਵੀਰੂ ਦੇਵਗਨ ਦਾ ਦਿਲਚਸਪ ਕਿੱਸਾ 

author-image
By Rupinder Kaler
New Update
ਅਜੇ ਦੇਵਗਨ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਵੀਡੀਓ ਵਿੱਚ ਹੈ ਵੀਰੂ ਦੇਵਗਨ ਦਾ ਦਿਲਚਸਪ ਕਿੱਸਾ 
Advertisment
ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਹੈ । ਜਿਸ ਨੂੰ ਲੈ ਕੇ ਅਜੇ ਦੇਵਗਨ ਕਾਫੀ ਸਦਮੇ ਵਿੱਚ ਹਨ । ਪਰ ਇਸ ਸਭ ਦੇ ਚੱਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਵਿੱਚ ਅਜੇ ਦੇਵਗਨ ਤੇ ਸਾਜਿਦ ਖ਼ਾਨ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ । https://twitter.com/ry_rohan/status/1133004504800960513 ਇਸ ਵੀਡੀਓ ਵਿੱਚ ਅਜੇ ਆਪਣੇ ਪਿਤਾ ਨਾਲ ਜੁੜਿਆ ਹੋਇਆ ਇੱਕ ਕਿੱਸਾ ਸਾਂਝਾ ਕਰਦੇ ਹਨ ਜਦੋਂ ਅਜੇ ਨੂੰ ਲੱਗਪਗ ਹਜ਼ਾਰ ਬੰਦਿਆ ਦਾ ਟੋਲਾ ਕੁੱਟਣ ਲਈ ਆ ਗਿਆ ਸੀ । ਪਰ ਇਸੇ ਦੌਰਾਨ ਵੀਰੂ ਦੇਵਗਨ ਨੇ ਵਿੱਚ ਪੈ ਕੇ ਨਾ ਸਿਰਫ਼ ਪੂਰੇ ਮਾਮਲੇ ਨੂੰ ਖਤਮ ਕੀਤਾ ਸੀ ਬਲਕਿ ਬੇਟੇ ਦੀ ਜਾਨ ਵੀ ਬਚਾਈ ਸੀ ।ਇਹ ਕਿੱਸਾ ਕਾਫੀ ਰੋਚਕ ਹੈ । https://twitter.com/Tutejajoginder/status/1133413318675144704 ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀਰੂ ਦੇਵਗਨ ਨੇ ਲੱਗਪਗ 80 ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਵਾ ਵੀਰੂ ਨੇ ਕੁਝ ਫ਼ਿਲਮਾਂ ਡਾਇਰੈਕਟ ਤੇ ਪ੍ਰੋਡਿਊਸ ਵੀ ਕੀਤੀਆਂ ਹਨ । ਵੀਰੂ ਦੇਵਗਨ ਕੁਝ ਦਿਨਾਂ ਤੋ ਬਿਮਾਰ ਸਨ ਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਇਲਾਜ਼ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment