ਅਜੇ ਦੇਵਗਨ ਨੇ ਇਸ ਵੱਡੀ ਵਜ੍ਹਾ ਕਰਕੇ ਫ਼ਿਲਮ ‘ਤਾਨਾਜੀ : ਦ ਅਨਸੰਗ ਵਾਰਿਅਰ’ ’ਚ ਕੀਤਾ ਕੰਮ

written by Rupinder Kaler | January 08, 2020

ਅਜੇ ਦੇਵਗਨ, ਸੈਫ ਅਲੀ ਖ਼ਾਨ ਅਤੇ ਕਾਜੋਲ ਦੀ ਫ਼ਿਲਮ ‘ਤਾਨਾਜੀ : ਦ ਅਨਸੰਗ ਵਾਰਿਅਰ’ ਏਨੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ । ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਅਜੇ ਦੇਵਗਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ । ਅਜੇ ਦੇਵਗਨ ਇਸ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । https://www.instagram.com/p/B7DByFhJzDf/ ਅਜੇ ਨੇ ਇਸ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਇਸ ਫ਼ਿਲਮ ਵਿੱਚ ਕਿਉਂ ਕੰਮ ਕੀਤਾ ਤੇ ਉਹ ਇਸ ਫ਼ਿਲਮ ਦੀ ਕਿਉਂ ਸੀਰੀਜ਼ ਬਨਾਉਣਾ ਚਾਹੁੰਦੇ ਹਨ । ਇੱਕ ਇੰਟਰਵਿਊ ਵਿੱਚ ਅਜੇ ਦੇਵਗਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਕੂਲ ਦੀਆਂ ਕਿਤਾਬਾਂ ਵਿੱਚ ਤਾਨਾਜੀ ਬਾਰੇ ਪੜ੍ਹਦੇ ਸਨ, ਪਰ ਇਹ ਚੈਪਟਰ ਬਹੁਤ ਹੀ ਛੋਟੇ ਸੀ । https://www.instagram.com/p/B6soKiJpp4j/ ਇਸ ਚੈਪਟਰ ਵਿੱਚ ਏਨਾਂ ਹੀ ਲਿਖਿਆ ਸੀ ਕਿ ਉਹ ਬਹੁਤ ਹੀ ਮਹਾਨ ਸ਼ਖਸ ਸਨ । ਪਰ ਜਦੋਂ ਮੈਂ ਉਹਨਾਂ ਦੇ ਬਾਰੇ ਵਿਸਥਾਰ ਨਾਲ ਪੜ੍ਹਿਆ ਤਾਂ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਕੱਦ ਕਿਤੇ ਵੱਡਾ ਸੀ । ਪੜ੍ਹਨ ਤੋਂ ਬਾਅਦ ਮੈਂ ਇਹ ਸੋਚਣ ਲਈ ਮਜ਼ਬੂਰ ਹੋ ਗਿਆ ਕਿ ਦੁਨੀਆ ਤੇ ਇਸ ਤਰ੍ਹਾਂ ਦੇ ਲੋਕ ਸਨ, ਜਿਨ੍ਹਾਂ ਨੇ ਏਡਾ ਵੱਡਾ ਤਿਆਗ ਕੀਤਾ’ । https://www.instagram.com/p/B41cAUcppMI/ ਅਜੇ ਦੇਵਗਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਹੀਰੋ ਹਨ ਜਿਨ੍ਹਾਂ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਤੇ ਇਹਨਾਂ ਲੋਕਾਂ ਦੀ ਕਹਾਣੀ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ, ਇਸੇ ਲਈ ਮੈਂ ਇਹ ਫ਼ਿਲਮ ਕੀਤੀ ਹੈ ।

0 Comments
0

You may also like