
Ajay Devgn with his son : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਇਨ੍ਹੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸਿੰਘਮ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਦਮਦਾਰ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਜੇ ਦੇਵਗਨ ਫੈਨਜ਼ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਵੀ ਫੇਵਰੇਟ ਹਨ। ਹਾਲ ਹੀ ਵਿੱਚ ਅਦਾਕਾਰ ਨੇ ਬੇਟੇ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।

ਕਈ ਥਾਵਾਂ 'ਤੇ ਅਜੇ ਦੇਵਗਨ ਨੂੰ ਬੱਚਿਆਂ ਦੇ ਨਾਲ ਸਪਾਟ ਕੀਤਾ ਜਾਂਦਾ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਬੱਚਿਆਂ ਦੇ ਨਾਲ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਬੇਟੇ ਯੁਗ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪਿਤਾ-ਪੁੱਤਰ ਦਾ ਪਿਆਰ ਸਾਫ ਦੇਖਿਆ ਜਾ ਸਕਦਾ ਹੈ।
ਅਜੇ ਦੇਵਗਨ ਆਪਣੀਆਂ ਫਿਲਮਾਂ ਵਿੱਚ ਬਹੁਤ ਰੁਝੇ ਹੋਏ ਰਹਿੰਦੇ ਹਨ, ਇਸ ਲਈ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਅਜੇ ਦੇਵਗਨ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖਦਿਆਂ, ਅਜਿਹਾ ਲਗਦਾ ਹੈ ਕਿ ਉਹ ਕੁਝ ਦਿਨਾਂ ਲਈ ਕੰਮ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।
ਅਜੇ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਜੇ ਲੇਟੇ ਹੋਏ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵੀ ਬੰਦ ਹਨ, ਨਾਲ ਹੀ ਯੁਗ ਨੂੰ ਵੀ ਉਨ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਜਦੋਂ ਕਿ ਅਜੇ ਦੇਵਗਨ ਦੀਆਂ ਅੱਖਾਂ ਬੰਦ ਹਨ, ਯੁਗ ਕੈਮਰੇ ਵੱਲ ਦੇਖਦੇ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਜੇ ਦੇਵਗਨ ਨੇ ਕੈਪਸ਼ਨ ਵਿੱਚ ਲਿਖਿਆ, "ਯੁਗ ਅਤੇ ਮੈਂ ਕੁਝ ਸਮੇਂ ਲਈ ਸਾਡੀ ਸ਼ਾਂਤੀ ਦੀ ਤਲਾਸ਼ ਕਰ ਰਹੇ ਹਾਂ। ਵਾਰਾਣਸੀ ਦੇ ਦਿਲ ਵਿੱਚ।" ਇਸ ਪੋਸਟ ਨਾਲ ਇਹ ਪਤਾ ਲੱਗਦਾ ਹੈ ਕਿ ਅਦਾਕਾਰ ਵਾਰਾਣਸੀ 'ਚ ਆਪਣੇ ਪਰਿਵਾਰ ਅਤੇ ਬੇਟੇ ਨਾਲ ਛੁੱਟੀਆਂ ਦਾ ਆਨੰਦ ਲੈ ਰਹੇ ਹਨ।
ਅਜੇ ਦੇਵਗਨ ਨੇ ਜਿਵੇਂ ਹੀ ਫੋਟੋ ਸ਼ੇਅਰ ਕੀਤੀ, ਉਨ੍ਹਾਂ ਦੇ ਕਈ ਫੈਨਜ਼ ਨੇ ਪਿਤਾ-ਪੁੱਤਰ ਦੀ ਜੋੜੀ 'ਤੇ ਪਿਆਰ ਦੀ ਵਰਖਾ ਕੀਤੀ। ਫੈਨਜ਼ ਅਦਾਕਾਰ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਫੈਨਜ਼ ਦੇ ਨਾਲ -ਨਾਲ ਕਈ ਬਾਲੀਵੁੱਡ ਸੈਲਬਸ ਵੀ ਅਜੇ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਪਿਆਰ ਬਰਸਾ ਰਹੇ ਹਨ। ਅਭਿਨੇਤਾ ਅਭਿਸ਼ੇਕ ਬੱਚਨ ਨੇ ਕਮੈਂਟ ਸੈਕਸ਼ਨ ਵਿੱਚ ਹਾਰਟ ਇਮੋਜੀ ਨਾਲ ਸ਼ੇਅਰ ਕੀਤਾ ਹੈ। ਕਈ ਹੋਰਨਾਂ ਸੈਲਬਸ ਨੇ ਫੋਟੋ ਵਿੱਚ ਹਾਰਟ ਇਮੋਜੀ ਸ਼ੇਅਰ ਕੀਤੇ, ਇੱਕ ਫੈਨ ਨੇ ਲਿਖਿਆ, "ਬਹੁਤ ਪਿਆਰੀ ਤਸਵੀਰ ਹੈ।"

ਹੋਰ ਪੜ੍ਹੋ: ਫ਼ਿਲਮ 'ਸਰਕਸ' ਤੋਂ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦਾ ਗੀਤ 'ਕਰੰਟ ਲਗਾ ਰੇ' ਹੋਇਆ ਰਿਲੀਜ਼, ਵੇਖੋ ਵੀਡੀਓ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਇਸ ਸਮੇਂ ਆਪਣੀ ਆਖ਼ਰੀ ਰਿਲੀਜ਼ 'ਦ੍ਰਿਸ਼ਮ 2' ਦੀ ਸਫਲਤਾ ਦਾ ਆਨੰਦ ਲੈ ਰਹੇ ਹਨ, ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ 194.46 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਅਜੇ ਰੋਹਿਤ ਸ਼ੈੱਟੀ ਦੀ ਫਿਲਮ 'ਸਰਕਸ' 'ਚ ਵੀ ਕੈਮਿਓ ਰੋਲ 'ਚ ਨਜ਼ਰ ਆਉਣਗੇ। ਉਨ੍ਹਾਂ ਕੋਲ ਇੱਕ ਸਪੋਰਟਸ ਡਰਾਮਾ 'ਤੇ ਅਧਾਰਿਤ ਫ਼ਿਲਮ 'ਮੈਦਾਨ' ਵੀ ਹੈ, ਜੋ ਸਾਲ 2023 ਵਿੱਚ ਰਿਲੀਜ਼ ਹੋਵੇਗੀ।
View this post on Instagram