Advertisment

ਪੁੱਤਰ ਦੇ ਜਨਮਦਿਨ ਮੌਕੇ ਅਜੇ ਦੇਵਗਨ ਗੁਰਦੁਆਰੇ 'ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

author-image
By Aaseen Khan
New Update
ਪੁੱਤਰ ਦੇ ਜਨਮਦਿਨ ਮੌਕੇ ਅਜੇ ਦੇਵਗਨ ਗੁਰਦੁਆਰੇ 'ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ
Advertisment
ਅਜੇ ਦੇਵਗਨ ਅਤੇ ਕਾਜੋਲ ਫ਼ਿਲਮੀ ਜ਼ਿੰਦਗੀ ਦੇ ਨਾਲ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਵੀ ਅਨੰਦ ਮਾਣ ਰਹੇ ਹਨ। ਦੋਨਾਂ ਦੇ ਦੋ ਬੱਚੇ ਹਨ ਜਿੰਨ੍ਹਾਂ ਦਾ ਨਾਮ ਹੈ ਨਿਸਾ ਅਤੇ ਯੁੱਗ। ਅਜੇ ਦੇਵਗਨ ਦੇ ਪੁੱਤਰ ਯੁੱਗ ਦਾ ਅੱਜ ਜਨਮਦਿਨ ਹੈ। ਯੁੱਗ ਅੱਜ 9 ਸਾਲ ਦਾ ਹੋ ਗਿਆ ਹੈ। ਆਪਣੇ ਪੁੱਤਰ ਦੇ ਜਨਮ ਦਿਨ 'ਤੇ ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੁੱਤਰ ਨਾਲ ਗੁਰਦੁਆਰੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,'ਤੈਨੂੰ ਵੱਡੇ ਹੁੰਦੇ ਦੇਖਣਾ ਬਹੁਤ ਹੀ ਅਨੰਦ ਦਾਇਕ ਹੈ, ਇਹ ਕਦੇ ਵੀ ਖਤਮ ਨਹੀਂ ਹੋ ਸਕਦਾ'।
 
View this post on Instagram
 

It’s a joy watching you grow. Can never have enough ?

A post shared by Ajay Devgn (@ajaydevgn) on

Advertisment
ਯੁੱਗ ਦਾ ਮਾਂ ਕਾਜੋਲ ਨੇ ਵੀ ਆਪਣੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ। ਕਾਜੋਲ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ,'ਜਦੋਂ ਤੂੰ ਤਿੰਨ ਸਾਲ ਦਾ ਸੀ ਸਭ ਕੁਝ ਬਹੁਤ ਚੰਗਾ ਸੀ ਹੁਣ ਜਦੋਂ 9 ਸਾਲ ਦਾ ਹੋ ਗਿਆ ਹੈਂ ਸਭ ਹੋਰ ਵੀ ਚੰਗਾ ਹੋ ਗਿਆ ਹੈ। ਕਾਜੋਲ ਦੀ ਇਸ ਪੋਸਟ 'ਤੇ ਯੁੱਗ ਦੀ ਮਾਸੀ ਤਨੀਸ਼ਾ ਮੁਖ਼ਰਜੀ ਨੇ ਵੀ ਕਮੈਂਟ ਕੀਤਾ ਹੈ।  
 
View this post on Instagram
 

Awesome at 3 and even more awesome sauce at 9! HAPPY BIRTHDAY YUG! ( I think he hears me yelling even in his sleep )

A post shared by Kajol Devgan (@kajol) on

ਹੋਰ ਵੇਖੋ : ਦਿਲਪ੍ਰੀਤ ਢਿੱਲੋਂ, ਕਰਨ ਔਜਲਾ ਅਤੇ ਗੁਰਲੇਜ ਅਖਤਰ ਦਾ ਗੀਤ 'Don't Tell Me' ਹੋਇਆ ਰਿਲੀਜ਼, ਦੇਖੋ ਵੀਡੀਓ ਕਾਜੋਲ ਅਤੇ ਅਜੇ ਦੇਵਗਨ ਨੇ ਯੂ ਮੈਂ ਐਂਡ ਹਮ ਫ਼ਿਲਮ ਤੋਂ 9 ਸਾਲ ਬਾਅਦ ਹਾਲ ਹੀ 'ਚ ਤਾਨਾਜੀ ਦਾ ਅਨਸੰਗ ਵਾਰੀਅਰ 'ਚ ਇਕੱਠੇ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਉਹਨਾਂ ਚੁਣੀਦਾ ਜੋੜੀਆਂ 'ਚ ਗਿਣੀ ਜਾਂਦੀ ਹੈ ਜਿਹੜੀ ਸਕਰੀਨ 'ਤੇ ਅਤੇ ਆਫ਼ ਸਕਰੀਨ ਹਮੇਸ਼ਾ ਹਿੱਟ ਰਹਿੰਦੀ ਹੈ। ਦੋਨਾਂ ਦੇ ਰਿਸ਼ਤੇ ਦੀ ਮਿਸਾਲ ਅਕਸਰ ਬਾਲੀਵੁੱਡ ਗਲਿਆਰਿਆਂ 'ਚ ਸੁਣਨ ਨੂੰ ਮਿਲ ਜਾਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment